ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨ 15 ਸ਼ਹਿਰਾਂ ਵਿਚ ਫੈਲਿਆ

ਪੁਲਿਸ ਨੇ 1000 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫਤਾਰ
ਤਹਿਰਾਨ, 22 ਸਤੰਬਰ, ਹ.ਬ. : ਈਰਾਨ ’ਚ 16 ਸਤੰਬਰ ਤੋਂ ਸ਼ੁਰੂ ਹੋਏ ਹਿਜਾਬ ਦੇ ਖ਼ਿਲਾਫ ਵਿਰੋਧੀ ਪ੍ਰਦਰਸ਼ਨ ਅਜੇ ਵੀ ਜਾਰੀ ਹਨ। 21 ਸਤੰਬਰ ਤੱਕ ਇਹ 15 ਸ਼ਹਿਰਾਂ ਵਿੱਚ ਫੈਲ ਚੁੱਕਾ ਸੀ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਵੀ ਹੋਈਆਂ। ਪੁਲਿਸ ਨੇ ਲੋਕਾਂ ਨੂੰ ਰੋਕਣ ਲਈ ਗੋਲੀਆਂ ਚਲਾਈਆਂ। ਵੀਰਵਾਰ ਨੂੰ ਵੀ ਪੁਲਿਸ ਗੋਲੀਬਾਰੀ ਵਿੱਚ 3 ਪ੍ਰਦਰਸ਼ਨਕਾਰੀ ਮਾਰੇ ਗਏ ਸਨ। ਪੰਜ ਦਿਨਾਂ ਵਿੱਚ ਇਹ ਅੰਕੜਾ ਵੱਧ ਕੇ 8 ਹੋ ਗਿਆ ਹੈ। ਸੈਂਕੜੇ ਲੋਕ ਜ਼ਖਮੀ ਹਨ।ਪੁਲਿਸ ਹੁਣ ਤੱਕ 1000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੇ ਸਰਕਾਰ ਦੀ ਨੈਤਿਕ ਪੁਲਸਿੰਗ ਖਿਲਾਫ ਗਰਸ਼ਾਦ ਨਾਂ ਦੀ ਮੋਬਾਇਲ ਐਪ ਬਣਾਈ ਹੈ। ਇਸ ਐਪ ਨੂੰ ਪਿਛਲੇ 5 ਦਿਨਾਂ ’ਚ 10 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਹੈ। ਨੌਜਵਾਨਾਂ ਨੂੰ ਇਸ ਰਾਹੀਂ ਗੁਪਤ ਸੰਦੇਸ਼ ਚਲਾ ਰਹੇ ਹਨ। ਇਸ ਦੇ ਮੱਦੇਨਜ਼ਰ ਤਹਿਰਾਨ ’ਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ ਅਤੇ ਇੰਸਟਾਗ੍ਰਾਮ ’ਤੇ ਰੋਕ ਲਗਾ ਦਿੱਤੀ ਗਈ ਹੈ।

Video Ad
Video Ad