Home ਤਾਜ਼ਾ ਖਬਰਾਂ ਉਤਰੀ ਕੋਰੀਆ ਦੀ ਰਾਜਧਾਨੀ ਵਿਚ ਲੱਗਿਆ 5 ਦਿਨ ਦਾ ਲੌਕਡਾਊਨ

ਉਤਰੀ ਕੋਰੀਆ ਦੀ ਰਾਜਧਾਨੀ ਵਿਚ ਲੱਗਿਆ 5 ਦਿਨ ਦਾ ਲੌਕਡਾਊਨ

0
ਉਤਰੀ ਕੋਰੀਆ ਦੀ ਰਾਜਧਾਨੀ ਵਿਚ ਲੱਗਿਆ 5 ਦਿਨ ਦਾ ਲੌਕਡਾਊਨ

ਪਿਓਂਗਯਾਂਗ, 26 ਜਨਵਰੀ, ਹ.ਬ. : ਉਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿੱਚ ਪੰਜ ਦਿਨਾਂ ਦਾ ਲੌਕਡਾਊਨ ਲਗਾਇਆ ਗਿਆ ਹੈ। ਇੱਥੇ ਅਜਿਹੀ ਬਿਮਾਰੀ ਨਾਗਰਿਕਾਂ ਵਿੱਚ ਫੈਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ।

ਦੱਖਣੀ ਕੋਰੀਆ ਸਥਿਤ ਐਨਕੇ ਨਿਊਜ਼ ਨੇ ਇਕ ਸਰਕਾਰੀ ਨੋਟਿਸ ਦਾ ਹਵਾਲਾ ਦੇ ਕੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਨੋਟਿਸ ਵਿਚ ਕੋਰੋਨਾ ਵਾਇਰਸ ਦਾ ਕੋਈ ਜ਼ਿਕਰ ਨਹੀਂ ਹੈ। ਇਸ ਵਿੱਚ ਸਿਰਫ਼ ਸਾਹ ਨਾਲ ਸਬੰਧਤ ਬਿਮਾਰੀਆਂ ਦੀ ਗੱਲ ਕੀਤੀ ਗਈ ਹੈ। ਪਿਓਂਗਯਾਂਗ ਦੇ ਨਾਗਰਿਕਾਂ ਨੂੰ ਐਤਵਾਰ ਦੇ ਅੰਤ ਤੱਕ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਤਾਨਾਸ਼ਾਹੀ ਸਰਕਾਰ ਨੇ ਇੱਕ ਸਲਾਹ ਵੀ ਜਾਰੀ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਦਿਨ ਵਿੱਚ ਕਈ ਵਾਰ ਆਪਣਾ ਤਾਪਮਾਨ ਚੈਕ ਕਰਨ ਅਤੇ ਰਿਕਾਰਡ ਕਰਨ ਲਈ ਕਿਹਾ ਗਿਆ ਹੈ।
ਐਨ ਕੇ ਨਿਊਜ਼ ਦੇ ਅਨੁਸਾਰ, ਪਿਓਂਗਯਾਂਗ ਵਿੱਚ ਲੋਕ ਲੌਕਡਾਊਨ ਦੇ ਐਲਾਨ ਤੋਂ ਪਹਿਲਾਂ ਹੀ ਜ਼ਰੂਰੀ ਚੀਜ਼ਾਂ ਦਾ ਸਟਾਕ ਕਰਦੇ ਦੇਖੇ ਗਏ ਸਨ। ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਲਾਕਡਾਊਨ ਲਗਾਇਆ ਗਿਆ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।