Home ਤਾਜ਼ਾ ਖਬਰਾਂ ਉਤਰ ਪ੍ਰਦੇਸ਼ ’ਚ ਅੱਗ ਨਾਲ ਮਾਂ-ਧੀ ਜ਼ਿੰਦਾ ਸੜੀ

ਉਤਰ ਪ੍ਰਦੇਸ਼ ’ਚ ਅੱਗ ਨਾਲ ਮਾਂ-ਧੀ ਜ਼ਿੰਦਾ ਸੜੀ

0
ਉਤਰ ਪ੍ਰਦੇਸ਼ ’ਚ ਅੱਗ ਨਾਲ ਮਾਂ-ਧੀ ਜ਼ਿੰਦਾ ਸੜੀ

ਕਾਨਪੁਰ, 14 ਫ਼ਰਵਰੀ, ਹ.ਬ. : ਕਾਨਪੁਰ ਦੇਹਾਤ ’ਚ ਗਰਾਮ ਸਮਾਜ ਦੀ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਆਈ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਔਰਤ ਅਤੇ ਉਸ ਦੀ ਧੀ ਜ਼ਿੰਦਾ ਸੜ ਗਈ। ਦੋਵਾਂ ਨੂੰ ਬਚਾਉਣ ਗਿਆ ਪਤੀ ਵੀ ਝੁਲਸ ਗਿਆ। ਇਸ ਘਟਨਾ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਅਧਿਕਾਰੀਆਂ ਅਤੇ ਪੁਲਸ ਨੂੰ ਭਜਾ ਦਿੱਤਾ। ਸਾਰਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪਿੰਡ ਵਿੱਚ ਤਣਾਅ ਨੂੰ ਦੇਖਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪਿੰਡ ਵਾਸੀ ਰਾਤ 12 ਵਜੇ ਤੱਕ ਹੰਗਾਮਾ ਕਰਦੇ ਰਹੇ। ਰਿਸ਼ਤੇਦਾਰਾਂ ਨੇ ਪੁਲਸ ਨੂੰ ਲਾਸ਼ਾਂ ਨਹੀਂ ਚੁੱਕਣ ਦਿੱਤੀਆਂ। ਇਸ ਮੌਕੇ ਕਾਨਪੁਰ ਦੇ ਕਮਿਸ਼ਨਰ ਰਾਜ ਸ਼ੇਖਰ, ਡੀਐਮ ਨੇਹਾ ਜੈਨ, ਏਡੀਜੀ ਆਲੋਕ ਕੁਮਾਰ ਅਤੇ ਹੋਰ ਅਧਿਕਾਰੀ ਮੌਜੂਦ ਹਨ। ਰਾਜ ਮੰਤਰੀ ਪ੍ਰਤਿਭਾ ਸ਼ੁਕਲਾ ਵੀ ਦੇਰ ਰਾਤ ਪਹੁੰਚੀ। ਇਸ ਮਾਮਲੇ ਨਾਲ ਸਬੰਧਤ 2.30 ਮਿੰਟ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੇਖਿਆ ਜਾਂਦਾ ਹੈ ਕਿ ਕਬਜ਼ੇ ਹਟਾਉਣ ਦੌਰਾਨ ਔਰਤ ਰੌਲਾ ਪਾਉਂਦੀ ਝੌਂਪੜੀ ਵੱਲ ਭੱਜਦੀ ਹੈ। ਉਹ ਦਰਵਾਜ਼ਾ ਬੰਦ ਕਰ ਦਿੰਦੀ ਹੈ। ਫਿਰ ਝੌਂਪੜੀ ਨੂੰ ਅੱਗ ਲੱਗ ਜਾਂਦੀ ਹੈ। ਪੁਲਿਸ ਨੇ ਅੱਗ ਬੁਝਾਉਣ ਅਤੇ ਝੌਂਪੜੀ ਨੂੰ ਢਾਹੁਣ ਲਈ ਬੁਲਡੋਜ਼ਰ ਭੇਜਿਆ। ਇਸ ਦੌਰਾਨ ਕਮਰੇ ਅੰਦਰ ਬੰਦ ਮਾਂ-ਧੀ ਜ਼ਿੰਦਾ ਸੜ ਗਈ।