Home ਤਾਜ਼ਾ ਖਬਰਾਂ ਉਤਰ ਪ੍ਰਦੇਸ਼ ਵਿਚ ਵੱਡਾ ਸੜਕ ਹਾਦਸਾ, ਦਰੱਖਤ ਨਾਲ ਟਕਰਾਈ ਪਿਕਅਪ, 3 ਮੌਤਾਂ, ਕਈ ਜ਼ਖ਼ਮੀ

ਉਤਰ ਪ੍ਰਦੇਸ਼ ਵਿਚ ਵੱਡਾ ਸੜਕ ਹਾਦਸਾ, ਦਰੱਖਤ ਨਾਲ ਟਕਰਾਈ ਪਿਕਅਪ, 3 ਮੌਤਾਂ, ਕਈ ਜ਼ਖ਼ਮੀ

0
ਉਤਰ ਪ੍ਰਦੇਸ਼ ਵਿਚ ਵੱਡਾ ਸੜਕ ਹਾਦਸਾ, ਦਰੱਖਤ ਨਾਲ ਟਕਰਾਈ ਪਿਕਅਪ, 3 ਮੌਤਾਂ, ਕਈ ਜ਼ਖ਼ਮੀ

ਕਾਨਪੁਰ, 2 ਮਾਰਚ, ਹ.ਬ. : ਉਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਾਨਪੁਰ ਜ਼ਿਲੇ ਦੇ ਘਾਟਮਪੁਰ-ਨੌਰੰਗਾ ਰੋਡ ’ਤੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਪਿਕਅੱਪ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ’ਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 5 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਰਮਜ਼ਾਨ (24) ਪੁੱਤਰ ਪੱਪੂ ਵਾਸੀ ਹਲਧਰਪੁਰ ਥਾਣਾ ਭੋਗਨੀਪੁਰ ਜ਼ਿਲ੍ਹਾ ਕਾਨਪੁਰ ਦੇਹਤ, ਆਰਿਫ਼ (27) ਪੁੱਤਰ ਪੱਪੂ ਵਾਸੀ ਮੁਹੱਲਾ ਪਹਿਲਵਾਨ ਬੜਾ ਕਸਬਾ ਤੇ ਥਾਣਾ ਜਲੌਣ, ਗੁੱਡੂ ਵਾਸੀ ਮੁਹੱਲਾ ਪਹਿਲਵਾਨ ਬੜਾ ਕਸਬਾ ਤੇ ਥਾਣਾ ਜਲੌਣ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਸਨਾ (20) ਪਤਨੀ ਰਮਜ਼ਾਨ ਵਾਸੀ ਹਲਧਰਪੁਰ ਥਾਣਾ ਭੋਗਨੀਪੁਰ ਜ਼ਿਲ੍ਹਾ ਕਾਨਪੁਰ ਦਿਹਾਤੀ, ਸਨਾ ਦੀ ਇੱਕ ਸਾਲ ਦੀ ਮਾਸੂਮ ਬੇਟੀ ਅਨਮ ਸੁਰੱਖਿਅਤ ਹੈ। ਰੂਬੀ (18) ਪੁੱਤਰੀ ਬਬਲੂ ਮਨਸੂਰੀ ਵਾਸੀ ਮੁਹੱਲਾ ਪਹਿਲਵਾਨ ਵਾੜਾ ਕਸਬਾ ਤੇ ਥਾਣਾ ਜਾਲੌਨ ਜ਼ਿਲ੍ਹਾ, ਇਰਫ਼ਾਨ (12) ਪੁੱਤਰ ਬਬਲੂ ਮਨਸੂਰੀ ਵਾਸੀ ਮੁਹੱਲਾ ਪਹਿਲਵਾਨ ਬਾੜਾ ਕਸਬਾ ਤੇ ਥਾਣਾ ਜਲੌਣ, ਲਵਕੁਸ਼ (14) ਪੁੱਤਰ ਰਾਜੇਸ਼ ਵਾਸੀ ਪਿੰਡ ਕਕੜੀਆ ਥਾਣਾ ਇਕਦਲ ਜ਼ਿਲਾ ਇਟਾਵਾ ਜ਼ਖਮੀ ਹੈ। ਸਾਰੇ ਜ਼ਖ਼ਮੀਆਂ ਨੂੰ ਘਾਟਮਪੁਰ ਸੀਐਚਸੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ।