Home ਕੈਨੇਡਾ ਉਨਟਾਰੀਓ ’ਚ ਗੋ ਟਰਾਂਜ਼ਿਟ ਦੇ ਕਿਰਾਏ ਲਈ ਵਰਤਿਆ ਜਾ ਸਕੇਗਾ ਡੈਬਿਟ ਕਾਰਡ

ਉਨਟਾਰੀਓ ’ਚ ਗੋ ਟਰਾਂਜ਼ਿਟ ਦੇ ਕਿਰਾਏ ਲਈ ਵਰਤਿਆ ਜਾ ਸਕੇਗਾ ਡੈਬਿਟ ਕਾਰਡ

0


ਸੂਬਾ ਸਰਕਾਰ ਤੇ ਗੋ ਟਰਾਂਜ਼ਿਟ ਨੇ ਰਾਈਡਰਜ਼ ਨੂੰ ਦਿੱਤੀ ਨਵੀਂ ਸਹੂਲਤ
ਟੋਰਾਂਟੋ, 3 ਮਈ (ਹਮਦਰਦ ਨਿਊਜ਼ ਸਰਵਿਸ) :
ਉਨਟਾਰੀਓ ਵਿੱਚ ਗੋ ਟਰਾਂਜ਼ਿਟ ਦੇ ਕਿਰਾਏ ਦੀ ਅਦਾਇਗੀ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਹੁਣ ਰਾਈਡਰਜ਼ ਕਿਰਾਏ ਦਾ ਭੁਗਤਾਨ ਕਰਨ ਲਈ ਪ੍ਰੈਸਟੋ ਡਿਵਾਈਸਜ਼ ’ਤੇ ਆਪਣੇ ਡੈਬਿਟ ਕਾਰਡ ਦੀ ਵੀ ਵਰਤੋਂ ਕਰ ਸਕਣਗੇ। ਕਰੈਡਿਟ ਕਾਰਡ ਪੇਮੈਂਟ ਦੀ ਸਫ਼ਲਤਾ ਮਗਰੋਂ ਉਨਟਾਰੀਓ ਸਰਕਾਰ ਤੇ ਗੋ ਟਰਾਂਜ਼ਿਟ ਨੇ ਇਹ ਕਦਮ ਚੁੱਕਿਆ।
ਉਨਟਾਰੀਓ ਸਰਕਾਰ ਤੇ ਗੋ ਟਰਾਂਜ਼ਿਟ ਨੇ ਰਾਈਡਰਜ਼ ਨੂੰ ਆਪਣਾ ਕਿਰਾਇਆ ਅਦਾ ਕਰਨ ਲਈ ਡੈਬਿਟ ਕਾਰਡ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਹੈ।