ਉਨਟਾਰੀਓ ‘ਚ ਪ੍ਰਵਾਸੀ ਖੇਤੀ ਕਾਮਿਆਂ ਦੇ ਹੱਕ ਮੰਗ ਉਠੀ ਮੰਗ – ‘ਪਹਿਲ ਦੇ ਆਧਾਰ ‘ਤੇ ਖੇਤੀ ਕਾਮਿਆਂ ਨੂੰ ਦਿੱਤੀ ਜਾਵੇ ਕੋਰੋਨਾ ਵੈਕਸੀਨ’

ਟੋਰਾਂਟੋ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਇਕ ਪਾਸੇ ਜਿੱਥੇ ਦੁਨੀਆਂ ‘ਚ ਲਗਾਤਾਰ ਕੋਰੋਨਾ ਵਾਇਰਸ ਮਹਾਮਾਰੀ ਵਧਦੀ ਜਾ ਰਹੀ ਹੈ, ਉੱਥੇ ਹੀ ਕੈਨੇਡਾ ‘ਚ ਵੀ ਕੋਰੋਨਾ ਦਾ ਲਗਾਤਾਰ ਪਸਾਰ ਹੋ ਰਿਹਾ ਹੈ। ਅਜਿਹੇ ‘ਚ ਕੈਨੇਡਾ ‘ਚ ਵੈਕਸੀਨੇਸ਼ਨ ਦਾ ਕੰਮ ਵੀ ਲਗਾਤਾਰ ਜਾਰੀ ਐ ਤਾਂ ਕਿ ਕੋਰੋਨਾ ‘ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇ। ਹੁਣ ਉਨਟਾਰੀਓ ਸੂਬੇ ‘ਚ ਪ੍ਰਵਾਸੀ ਖੇਤੀ ਕਾਮਿਆਂ ਦੇ ਹੱਕ ‘ਚ ਮੰਗ ਉਠੀ ਹੈ ਕਿ ਖੇਤੀ ਕਾਮਿਆਂ ਦੇ ਵੀ ਪਹਿਲ ਦੇ ਅਧਾਰ ‘ਤੇ ਟੀਕਾ ਲਗਾਇਆ ਜਾਵੇ।

Video Ad

ਉਨਟਾਰੀਓ ‘ਚ ਮਾਈਗ੍ਰੇਂਟ ਵਰਕਰ ਹੈਲਥ ਐਕਸਪਰਟ ਵਰਕਿੰਗ ਗੁਰੱਪ ਵੱਲੋਂ ਪਬਲਿਕ ਹੈਲਥ ਯੂਨਿਟਸ ਨੂੰ ਇਕ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ‘ਚ ਮੰਗ ਕੀਤੀ ਗਈ ਹੈ ਕਿ ਉਨਟਾਰੀਓ ‘ਚ ਰਹਿੰਦੇ ਪ੍ਰਵਾਸੀ ਖੇਤੀ ਕਾਮਿਆਂ ਨੂੰ ਵੀ ਪਹਿਲ ਦੇ ਅਧਾਰ ‘ਤੇ ਕੋਰੋਨਾ ਵੈਕਸੀਨ ਦਿੱਤੀ ਜਾਵੇ। ਗਰੁੱਪ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨਟਾਰੀਓ ਸਰਕਾਰ ਕੋਰੋਨਾ ਸਬੰਧੀ ਜੋ ਵੀ ਗਾਇਡ ਲਾਈਨਸ ਜਾਰੀ ਕਰਦੀ ਹੈ, ਉਹ ਖੇਤੀ ਕਾਮਿਆਂ ਤੱਕ ਨਹੀਂ ਪਹੁੰਚਦੀਆਂ, ਜਿਸ ਨਾਲ ਪ੍ਰਵਾਸੀ ਖੇਤੀ ਕਾਮੇ ਕੋਰੋਨਾ ਨਿਯਮਾਂ ਜਾਂ ਫਿਰ ਅਹਿਮ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਹਨ।

ਗੁਰੱਪ ਦੇ ਮੈਂਬਰ ਅਤੇ ਹੈਲਥ ਰਿਸਰਚਰ ਸਟੇਫ਼ਨੀ ਮੇਵੇਲ ਦਾ ਕਹਿਣਾ ਹੈ ਕਿ ਖੇਤੀ ਕਾਮਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਦਿਆਂ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾਣੇ ਚਾਹੀਦੇ ਹਨ, ਕਿਉਂਕਿ ਜੇਕਰ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਤਾਂ ਭਵਿੱਖ ‘ਚ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ‘ਤੇ ਡੂੰਘਾ ਅਸਰ ਪਵੇਗਾ।

ਦੱਸ ਦੇਈਏ ਕਿ ਹਰ ਸਾਲ ਉਨਟਾਰੀਓ ‘ਚ 20 ਹਜ਼ਾਰ ਦੇ ਕਰੀਬ ਅਸਥਾਈ ਖੇਤੀ ਕਾਮਿਆਂ ਨੂੰ ਕੰਮ ‘ਤੇ ਰੱਖਿਆ ਜਾਂਦਾ ਹੈ। ਸਾਲ 2020 ‘ਚ 1780 ਖੇਤੀ ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

Video Ad