ਉਨਟਾਰੀਓ ’ਚ ਰੋਜ਼ਾਨਾ ਜਾਰੀ ਨਹੀਂ ਹੋਣਗੇ ਕੋਰੋਨਾ ਮਰੀਜ਼ਾਂ ਅਤੇ ਮੌਤਾਂ ਦੇ ਅੰਕੜੇ

ਸਿਹਤ ਮੰਤਰਾਲੇ ਵੱਲੋਂ ਹਫ਼ਤਾਵਰੀ ਗਿਣਤੀ ਜਾਰੀ ਕਰਨ ਦਾ ਫ਼ੈਸਲਾ

Video Ad

ਟੋਰਾਂਟੋ, 11 ਜੂਨ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ 16 ਜੂਨ ਤੋਂ ਕੋਰੋਨਾ ਮਰੀਜ਼ਾਂ ਅਤੇ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਰੋਜ਼ਾਨਾ ਅੰਕੜੇ ਜਾਰੀ ਕਰਨ ਦੀ ਪ੍ਰਕਿਰਿਆ ਬੰਦ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਦੀ ਤਰਜਮਾਨ ਅਲੈਗਜ਼ੈਂਡਰਾ ਹੈਲਕੀਨ ਨੇ ਦੱਸਿਆ ਕਿ ਹੁਣ ਹਰ ਵੀਰਵਾਰ ਨੂੰ ਜ਼ਮੀਨੀ ਹਾਲਾਤ ਬਿਆਨ ਕਰਦੇ ਅੰਕੜੇ ਪੇਸ਼ ਕੀਤੇ ਜਾਣਗੇ। ਡਗ ਫ਼ੋਰਡ ਸਰਕਾਰ ਦਾ ਤਾਜ਼ਾ ਕਦਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਹਸਪਤਾਲਾਂ ਅਤੇ ਪਬਲਿਕ ਟ੍ਰਾਂਜ਼ਿਟ ਵਿਚ ਮਾਸਕ ਦੀ ਸ਼ਰਤ ਖ਼ਤਮ ਕੀਤੀ ਜਾ ਚੁੱਕੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਭਵਿੱਖ ਵਿਚ ਕਿਹੜਾ ਮੋੜ ਲੈਂਦੀ ਹੈ, ਇਸ ਉਪਰ ਪੂਰੀ ਨਜ਼ਰ ਰੱਖੀ ਜਾਵੇਗੀ ਅਤੇ ਇਹ ਪ੍ਰਕਿਰਿਆ ਕੲਂ ਮਹੀਨੇ ਤੱਕ ਜਾਰੀ ਰਹਿ ਸਕਦੀ ਹੈ।

Video Ad