ਵੁਡਸਟੌਕ, 30 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਵੁਡਸਟੌਕ ਨੇੜੇ ਵਾਪਰੇ ਦਿਲ-ਕੰਬਾਊ ਹਾਦਸੇ ਵਿਚ ਇਕ ਪੁਲਿਸ ਅਫ਼ਸਰ ਅਤੇ ਸਕੂਲ ਬੱਸ ਡਰਾਈਵਰ ਦੀ ਮੌਤ ਹੋ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਈਵੇਅ 59 ਅਤੇ ਔਕਸਫੋਰਡ ਕਾਊਂਟੀ ਰੋਡ 33 ਦੇ ਇੰਟਰਸੈਕਸ਼ਨ ’ਤੇ ਪੁਲਿਸ ਕਰੂਜ਼ਰ ਅਤੇ ਸਕੂਲ ਬੱਸ ਦੀ ਟੱਕਰ ਹੋਈ ਅਤੇ ਦੋਹਾਂ ਗੱਡੀਆਂ ਦੇ ਡਰਾਈਵਰ ਮੌਕੇ ’ਤੇ ਹੀ ਦਮ ਤੋੜ ਗਏ। ਹਾਦਸੇ ਵੇਲੇ ਸਕੂਲ ਬੱਸ ਵਿਚ ਕੋਈ ਬੱਚਾ ਸਵਾਰ ਨਹੀਂ ਸੀ।