ਉਨਟਾਰੀਓ ਚ 6 ਮਈ ਤੱਕ ਗ੍ਰੋਸਰੀ ਸਟੋਰ ਤੇ ਫਾਰਮੇਸੀਆਂ ਤੋਂ ਇਲਾਵਾ ਸਾਰੇ ਸਟੋਰ ਬੰਦ

ਓਨਾਟਰੀਓ: (ਹਮਦਰਦ ਨਿਊਜ਼ ਬਿਊਰੋ) : ਉਨਟਾਰੀਓ ਤੋਂ ਜਿਥੇ ਸੂਬਾ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ਵਿੱਚ ਲੌਕਡਾਊਨ ਨੂੰ ਹੋਰ ਜ਼ਿਆਦਾ ਸਖਤ ਕਰਦਿਆਂ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਵੀਰਵਾਰ ਤੋਂ ਇਹ ਨਵੀਆਂ ਪਾਬੰਦੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਉਨਾਟਰੀਓ ਸਰਕਾਰ ਵੱਲੋਂ 6 ਮਈ ਤੱਕ ਸਖਤ ਲੌਕਡਾਊਨ ਦੀ ਗੱਲ ਆਖੀ ਗਈ ਹੈ ਜਿਸ ਤਹਿਤ ਸੂਬੇ ਵਿੱਚ ਸਾਰੇ ਗੈਰ ਜ਼ਰੂਰੀ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

Video Ad

ਸਿਰਫ ਗ੍ਰੋਸਰੀ ਸਟੋਰ ਅਤੇ ਫਾਰਮੇਸੀ ਵਰਗੀਆਂ ਜ਼ਰੂਰੀ ਚੀਜ਼ਾਂ ਵਾਲੇ ਸਟੋਰਸ ਨੂੰ ਹੀ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਵੱਡੇ ਵੱਡੇ ਸਟੋਰਾਂ ਤੇ ਵੀ ਸਿਰਫ ਜ਼ਰੂਰੀ ਚੀਜ਼ਾਂ ਵੇਚਣ ਦੀ ਹੀ ਇਜਾਜ਼ਤ ਹੋਏਗੀ। ਸ਼ਾਪਿੰਗ ਮਾਲਾਂ ਨੂੰ ਵੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਸਿਰਫ ਕਰਵ ਸਾਈਡ ਪਿੱਕਅੱਪ ਲਈ ਹੀ ਖੁੱਲ੍ਹੇ ਰਹਿਣਗੇ। ਇੰਨ ਪਰਸਨ ਸ਼ੋਪਿੰਗ 6 ਮਈ ਤੱਕ ਬੰਦ ਰਹੇਗੀ। ਦੱਸ ਦਈਏ ਕਿ ਮੰਗਲਵਾਰ ਨੂੰ ਪ੍ਰੀਮੀਅਰ ਵੱਲੌਂ ਕੈਬਨਿਟ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਟੋਰਾਂਟੋ,ਪੀਲ ਅਤੇ ਯਾਰਕ ਰੀਜ਼ਨ ਵਿੱਚ ਵੱਧ ਰਹੇ ਕਰੋਨਾ ਮਾਮਲਿਆਂ ਤੇ ਠੱਲ ਪਾਉਣ ਲਈ ਸਖਤ ਕਦਮ ਚੁੱਕਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਜਿਸਤੋਂ ਬਾਅਦ ਸਟੇਅ ਐਟ ਹੋਮ ਆਰਡਰ ਪਾਸ ਕਰਨ ਤੇ ਸਹਿਮਤੀ ਬਣੀ।
ਹਾਲਾਂਕਿ ਬੁੱਧਵਾਰ ਸਵੇਰ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਸਿੱਖਿਆ ਮੰਤਰੀ ਸਟੀਫਨ ਲੈਚੇ ਨੇ ਕਿਹਾ ਕਿ ਸਟੇਅ ਐਟ ਹੋਮ ਆਰਡਰ ਵਿੱਚ ਪਬਲਿਕ ਸਕੂਲ ਸ਼ਾਮਲ ਨਹੀਂ ਹੋਣੇ। ਇਹ ਸਾਡਾ ਵਾਅਦਾ ਹੈ ਕਿ ਅਸੀਂ ਆਪਣੇ ਸਕੂਲਾਂ ਨੂੰ ਖੋਲੀਏ ਅਤੇ ਉਹਨਾਂ ਨੂੰ ਸੁਰੱਖਿਅਤ ਰੱਖੀਏ। ਹਾਲਾਂ ਕਿ ਤੁਹਾਨੂੰ ਦੱਸ ਦਈਏ ਕਿ ਪੀਲ ਅਤੇ ਟੋਰਾਂਟੋ ਦੇ ਸਿਹਤ ਅਫਸਰਾਂ ਦੇ ਵੱਲੋਂ ਇੱਥੇ 2 ਹਫਤਿਆਂ ਲਈ ਸਕੂਲ ਬੰਦ ਕਰਨ ਦੀ ਸਲਾਹ ਦਿੱਤੀ ਗਈ ਸੀ ਜਿਸ ਨੂੰ ਮੰਗਲਵਾਰ ਤੋਂ ਅਮਲੀ ਜਾਮਾ ਪਹਿਨਾਇਆ ਗਿਆ ।
ਦੱਸ ਦਈਏ ਕਿ ਓਨਾਟਰਓਿ ਵਿੱਚ ਅੱਜ ਬੁੱਧਵਾਰ ਨੂੰ 3215 ਕੋਰਨਾ ਮਾਮਲੇ ਸਾਮਣੇ ਆਏ। ਜੋ ਕਿ 17 ਜਨਵਰੀ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਕਰੋਨਾ ਦੇ ਮਰੀਜ਼ ਆਈਸੀਯੂ ਚ ਭਰਤੀ ਕੀਤੇ ਜਾ ਰਹੇ ਹਨ। ਓਧਰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਸੂਬਾ ਸਰਕਾਰ ਦੇ ਸਟੇਅ ਐਟ ਹੋਮ ਆਰਡਰਾਂ ਦਾ ਸਮਰਥਨ ਕੀਤਾ ਹੈ ਪਰ ਨਾਲ ਹੀ ਉਹਨਾਂ ਨੇ ਇਸ ਦੌਰਾਨ ਖੁੱਲ੍ਹੇ ਰਹਿਣ ਵਾਲੇ ਅਦਾਰਿਆਂ ਦੀ ਸੂਚੀ ਵੀ ਸੀਮਤ ਕਰਨ ਦੀ ਸਲਾਹ ਦੱਿਤੀ ਹੈ। ਦੱਸ ਦਈਏ ਕਿ ਅੱਜ ਸਾਹਮਣੇ ਆਏ ਮਾਮਲ਼ਿਆਂ ਵਿੱਚ 1095 ਮਾਮਲੇ ਟੋਰਾਂਟੋ, 596 ਪੀਲ ਅਤੇ 342 ਮਾਮਲੇ ਯਾਰਕ ਰੀਜ਼ਨ ਤੋਂ ਸਾਹਮਣੇ ਆਏ। ਕੋਵਿਡ ਦੇ ਕਰਕੇ ਇਸ ਵੇਲੇ 311 ਮਰੀਜ਼ ਵੈਂਟੀਲੇਰ ਤੇ ਹਨ। ਹੁਣ ਤੱਕ ਸੂਬੇ ਵਿੱਚ ਕਰੋਨਾ ਦੇ ਕੁੱਲ 3 ਲੱਖ 70 ਹਜ਼ਾਰ 817 ਮਾਮਲੇ ਸਾਹਮਣੇ ਆਏ ਨੇ ਜਿਹਨਾਂ ਵਿੱਚ 7475 ਮੌਤਾਂ ਹੋਈਆਂ ਹਨ।

Video Ad