Home ਕੈਨੇਡਾ ਉਨਟਾਰੀਓ ਦੀ ਪ੍ਰੀਮੀਅਰ ਬਣਨ ਦੇ ਰਾਹ ਤੁਰੀ ਬੌਨੀ ਕਰੌਂਬੀ

ਉਨਟਾਰੀਓ ਦੀ ਪ੍ਰੀਮੀਅਰ ਬਣਨ ਦੇ ਰਾਹ ਤੁਰੀ ਬੌਨੀ ਕਰੌਂਬੀ

0
ਉਨਟਾਰੀਓ ਦੀ ਪ੍ਰੀਮੀਅਰ ਬਣਨ ਦੇ ਰਾਹ ਤੁਰੀ ਬੌਨੀ ਕਰੌਂਬੀ

ਲਿਬਰਲ ਪਾਰਟੀ ਦੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਦਾ ਐਲਾਨ

ਟੋਰਾਂਟੋ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੂੰ ਲਿਬਰਲ ਪਾਰਟੀ ਦੇ ਕੁਝ ਆਗੂ ਉਨਟਾਰੀਓ ਦੀ ਹੋਣ ਵਾਲੀ ਪ੍ਰੀਮੀਅਰ ਦੱਸ ਰਹੇ ਹਨ। ਫ਼ਿਲਹਾਲ ਇਹ ਸੰਭਵ ਨਹੀਂ ਜਾਪਦਾ ਪਰ ਮੰਨਿਆ ਜਾ ਰਿਹਾ ਹੈ ਕਿ ਆਗੂ ਵਿਹੂਣੀ ਲਿਬਰਲ ਪਾਰਟੀ ਦਾ ਨਵਾਂ ਲੀਡਰ ਚੁਣਨ ਲਈ ਹੋਣ ਵਾਲੀ ਦੌੜ ਵਿਚ ਬੌਨੀ ਕਰੌਂਬੀ ਸ਼ਾਮਲ ਹੋ ਸਕਦੇ ਹਨ ਅਤੇ ਅਜਿਹਾ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਮੁਕਾਬਲੇ ਕੋਈ ਹੋਰ ਨਹੀਂ ਟਿਕ ਸਕੇਗਾ।