ਮੁੜ ਗਰਮਾਇਆ ਮਿਸੀਸਾਗਾ ਦੇ ਵੱਖ ਹੋਣ ਦਾ ਮੁੱਦਾ
ਟੋਰਾਂਟੋ, 18 ਮਈ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੇ ਪੀਲ ਰੀਜਨ ਵਿੱਚ ਵੰਡੀਆਂ ਪੈਣ ਦੇ ਆਸਾਰ ਬਣ ਰਹੇ ਨੇ, ਕਿਉਂਕਿ ਮਿਸੀਸਾਗਾ ਦੇ ਇਸ ਖੇਤਰ ਤੋੋਂ ਵੱਖ ਹੋਣ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਚੁੱਕਾ ਹੈ। ਲੰਮੇ ਸਮੇਂ ਤੋਂ ਮਿਸੀਸਾਗਾ ਨੂੰ ਪੀਲ ਰੀਜਨ ਤੋਂ ਅਲੱਗ ਕਰਨ ਦੀ ਮੰਗ ਕਰਦੀ ਆ ਰਹੀ ਮੇਅਰ ਬੌਨੀ ਕਰੌਂਬੀ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰਾਂ ਮਿਲ ਰਹੀਆਂ ਨੇ ਕਿ ਸਰਕਾਰ ਜਲਦ ਹੀ ਇਸ ਸਬੰਧੀ ਕੋਈ ਵੱਡਾ ਕਦਮ ਚੁੱਕ ਸਕਦੀ ਹੈ।