ਟੋਰਾਂਟੋ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿਚ 80 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ 29 ਫ਼ੀ ਸਦੀ ਲੋਕਾਂ ਨੇ ਕੋਰੋਨਾ ਵੈਕਸੀਨ ਵਾਸਤੇ ਬੁਕਿੰਗ ਵਿਚ ਦਿਲਚਸਪੀ ਨਹੀਂ ਦਿਖਾਈ। ਸਿਹਤ ਮਾਹਰਾਂ ਵੱਲੋਂ ਇਸ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਵੈਕਸੀਨ ਪ੍ਰਤੀ ਝਿਜਕ ਅਤੇ ਟੀਕਾ ਲਾਉਣ ਵਾਲੀਆਂ ਥਾਵਾਂ ਤੱਕ ਪਹੁੰਚਣਾ ਮੁੱਖ ਮੰਨੇ ਜਾ ਰਹੇ ਹਨ। ਇਕ ਅੰਦਾਜ਼ੇ ਮੁਤਾਬਕ ਤਕਰੀਬਨ 2 ਲੱਖ ਬਜ਼ੁਰਗਾਂ ਨੇ ਹੁਣ ਤੱਕ ਵੈਕਸੀਨੇਸ਼ਨ ਬੁਕਿੰਗ ਦਾ ਯਤਨ ਨਹੀਂ ਕੀਤਾ ਜਦਕਿ ਸਭ ਤੋਂ ਵੱਧ ਇਸ ਉਮਰ ਦੇ ਲੋਕਾਂ ਨੂੰ ਹੈ।

