Home ਕੈਨੇਡਾ ਉਨਟਾਰੀਓ ਦੇ ਸਕੂਲਾਂ ਨੂੰ ਧਮਕੀ ਨੇ ਪੀਲ ਪੁਲਿਸ ਨੂੰ ਪਾਈਆਂ ਭਾਜੜਾਂ

ਉਨਟਾਰੀਓ ਦੇ ਸਕੂਲਾਂ ਨੂੰ ਧਮਕੀ ਨੇ ਪੀਲ ਪੁਲਿਸ ਨੂੰ ਪਾਈਆਂ ਭਾਜੜਾਂ

0
ਉਨਟਾਰੀਓ ਦੇ ਸਕੂਲਾਂ ਨੂੰ ਧਮਕੀ ਨੇ ਪੀਲ ਪੁਲਿਸ ਨੂੰ ਪਾਈਆਂ ਭਾਜੜਾਂ

ਬਰੈਂਪਟਨ ਤੇ ਮਿਸੀਸਾਗਾ ਦੇ 6 ਸਕੂਲਾਂ ਨੂੰ ਆਈ ਸੀ ਧਮਕੀ ਭਰੀ ਪੋਸਟ

ਬਰੈਂਪਟਨ, 9 ਮਾਰਚ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿੱਚ ਲਗਾਤਾਰ ਅਪਰਾਧਕ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ। ਇਸੇ ਵਿਚਾਲੇ ਬਰੈਂਪਟਨ ਅਤੇ ਮਿਸੀਸਾਗਾ ਦੇ 6 ਸਕੂਲਾਂ ਨੂੰ ਧਮਕੀ ਮਿਲੀ ਐ। ਸੋਸ਼ਲ ਮੀਡੀਆ ’ਤੇ ਧਮਕੀ ਭਰੀ ਪੋਸਟ ਮਿਲਣ ਮਗਰੋਂ ਪੀਲ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤੇ ਉਸ ਵੱਲੋਂ ਇਨ੍ਹਾਂ ਸਕੂਲਾਂ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ।