ਉਨਟਾਰੀਓ ਦੇ ਹਸਪਤਾਲਾਂ ਨੂੰ ਡਗ ਫ਼ੋਰਡ ਸਰਕਾਰ ਤੋਂ ਮਿਲੇ 1.2 ਅਰਬ ਡਾਲਰ

ਟੋਰਾਂਟੋ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਂਮਾਰੀ ਕਾਰਨ ਆਰਥਿਕ ਮੁਸ਼ਕਲਾਂ ਵਿਚ ਘਿਰੇ ਉਨਟਾਰੀਓ ਦੇ ਹਸਪਤਾਲਾਂ ਨੂੰ ਡਗ ਫ਼ੋਰਡ ਸਰਕਾਰ ਵੱਲੋਂ ਸਵਾ ਅਰਬ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਨੂੰ ਸਕਾਰਬ੍ਰੋਅ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਮਹਾਂਮਾਰੀ ਦੇ ਪਹਿਲੇ ਦਿਨ ਤੋਂ ਉਨਟਾਰੀਓ ਦੇ ਹਸਪਤਾਲ ਬਿਮਾਰ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ ਪਰ ਇਸ ਵਾਸਤੇ ਵਾਧੂ ਖ਼ਰਚਾ ਬਰਦਾਸ਼ਤ ਕਰਨਾ ਪਿਆ।

Video Ad
Video Ad