ਉਨਟਾਰੀਓ ਬਜਟ : ਹੈਲਥ ਕੇਅਰ ’ਤੇ ਖੁੱਲ੍ਹੇ ਹੱਥਾਂ ਨਾਲ ਖਰਚ ਕਰੇਗੀ ਸਰਕਾਰ

ਟੋਰਾਂਟੋ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਹਾਂਮਾਰੀ ਦੇ ਪਰਛਾਵੇਂ ਹੇਠ ਉਨਟਾਰੀਓ ਸਰਕਾਰ ਵੱਲੋਂ ਪੇਸ਼ ਬਜਟ ਵਿਚ ਹੈਲਥਕੇਅਰ ’ਤੇ ਖੁੱਲ੍ਹੇ ਹੱਥਾਂ ਨਾਲ ਖ਼ਰਚਾ ਕਰਨ ਅਤੇ ਮਾਪਿਆਂ ਤੇ ਕਾਰੋਬਾਰੀਆਂ ਨੂੰ ਨਕਦ ਗਰਾਂਟਾਂ ਦੇਣ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ। ਵਿੱਤ ਮੰਤਰੀ ਪੀਟਰ ਬੈਥਲੈਨਫ਼ੌਲਵੀ ਵੱਲੋਂ ਪੇਸ਼ ਬਜਟ ਮੁਤਾਬਕ ਸੂਬਾ ਸਰਕਾਰ ਨੂੰ ਮੌਜੂਦਾ ਖਰਚਿਆਂ ਨਾਲ ਨਜਿੱਠਣ ਲਈ 100 ਅਰਬ ਡਾਲਰ ਦਾ ਨਵਾਂ ਕਰਜ਼ਾ ਲੈਣਾ ਪਵੇਗਾ ਅਤੇ ਉਨਟਾਰੀਓ ਦੇ ਵਹੀ-ਖਾਤੇ 2029 ਤੋਂ ਪਹਿਲਾਂ ਤਰਤੀਬ ਵਿਚ ਆਉਣ ਦੇ ਆਸਾਰ ਨਹੀਂ।
ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਾਲ ਸੂਬਾ ਸਰਕਾਰ ਵੱਲੋਂ 186 ਅਰਬ ਡਾਲਰ ਖ਼ਰਚ ਕੀਤੇ ਜਾਣਗੇ ਜਦਕਿ ਪਿਛਲੇ ਸਾਲ 190 ਅਰਬ ਡਾਲਰ ਖ਼ਰਚ ਕੀਤੇ ਗਏ ਸਨ। ਉਨਟਾਰੀਓ ਸਿਰ ਕਰਜ਼ੇ ਦੀ ਪੰਡ ਮੌਜੂਦਾ ਵਰ੍ਹੇ ਦੌਰਾਨ 440 ਅਰਬ ਡਾਲਰ ਤੱਕ ਪੁੱਜ ਜਾਵੇਗੀ ਜਦਕਿ 2023-24 ਤੱਕ ਜੀ.ਡੀ.ਪੀ. ਅਤੇ ਕਰਜ਼ੇ ਦਰਮਿਆਨ ਅਨੁਪਾਤ 50 ਫ਼ੀ ਸਦੀ ਤੋਂ ਪਾਰ ਹੋ ਜਾਵੇਗਾ।

Video Ad
Video Ad