ਟੋਰਾਂਟੋ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿਚ 75 ਸਾਲ ਉਮਰ ਵਾਲੇ ਸੋਮਵਾਰ ਤੋਂ ਕੋਰੋਨਾ ਵੈਕਸੀਨ ਦੀ ਬੁਕਿੰਗ ਕਰਵਾ ਸਕਣਗੇ ਜਿਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਸਥਾਪਤ ਵੈਕਸੀਨੇਸ਼ਨ ਕਲੀਨਿਕ ਵਿਚ ਟੀਕੇ ਲਾਏ ਜਾਣਗੇ। ਦੂਜੇ ਪਾਸੇ 60 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਫ਼ਾਰਮੇਸੀ ਵਿਚ ਬੁਕਿੰਗ ਕਰਵਾ ਕੇ ਟੀਕਾ ਲਵਾ ਸਕਦੇ ਹਨ। ਪ੍ਰੀਮੀਅਰ ਡਗ ਫ਼ੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਵੱਲੋਂ ਸਾਂਝੇ ਤੌਰ ’ਤੇ ਇਹ ਐਲਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ 2021 ਵਿਚ 75 ਸਾਲ ਦੇ ਹੋਣ ਵਾਲੇ ਜਾਂ ਇਸ ਵੱਧ ਉਮਰ ਵਾਲਿਆਂ ਨੂੰ ਸੂਬਾ ਸਰਕਾਰ ਦੀ ਵੈਬਸਾਈਟ ਜਾਂ ਵੈਕਸੀਨ ਇਨਫ਼ਰਮੇਸ਼ਨ ਲਾਈਨ ਨੰਬਰ 1-888-999-6488 ’ਤੇ ਕਾਲ ਕਰ ਕੇ ਬੁਕਿੰਗ ਕਰਵਾਉਣ ਦੀ ਸਹੂਲਤ ਦਿਤੀ ਗਈ ਹੈ।

