ਏਅਰ ਇੰਡੀਆ ਵੱਲੋਂ ਅਮਰੀਕਾ ਅਤੇ ਯੂਰਪ ਲਈ ਨਵੀਆਂ ਫਲਾਈਟਸ ਦਾ ਐਲਾਨ

ਨਿਊ ਯਾਰਕ, ਮਿਲਾਨ ਅਤੇ ਵੀਆਨਾ ਤੱਕ ਨੌਨ ਸਟੌਪ ਜਾਣਗੇ ਜਹਾਜ਼

Video Ad

ਨਿਊ ਯਾਰਕ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਏਅਰ ਇੰਡੀਆ ਵੱਲੋਂ ਅਮਰੀਕਾ ਅਤੇ ਯੂਰਪ ਵਾਸਤੇ ਛੇ ਨੌਨ ਸਟੌਪ ਫਲਾਈਟਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮੁੰਬਈ ਤੋਂ ਨਿਊ ਯਾਰਕ ਦਰਮਿਆਨ ਨੌਨ ਸਟੌਪ ਫਲਾਈਟ ਅਗਲੇ ਸਾਲ 14 ਫ਼ਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਰੋਜ਼ਾਨਾ ਜੌਹਨ ਐਫ਼ ਕੈਨੇਡੀ ਇੰਟਰਨੈਸ਼ਨ ਏਅਰਪੋਰਟ ’ਤੇ ਲੈਂਡ ਕਰੇਗੀ। ਨਵੀਆਂ ਫਲਾਈਟਸ ਦੇ ਐਲਾਨ ਮਗਰੋਂ ਭਾਰਤ ਅਤੇ ਅਮਰੀਕਾ ਦਰਮਿਆਨ ਹਰ ਹਫ਼ਤੇ ਚੱਲਣ ਵਾਲੀਆਂ ਨੌਨ ਸਟੌਪ ਚੱਲਣ ਵਾਲੀਆਂ ਫਲਾਈਟਸ ਦੀ ਗਿਣਤੀ 47 ਹੋ ਗਈ ਹੈ।

Video Ad