Home ਇੰਮੀਗ੍ਰੇਸ਼ਨ ਏਅਰ ਕੈਨੇਡਾ ਨੇ ਮੁਸਾਫ਼ਰਾਂ ਦੀ ਸਹੂਲਤ ਵਾਸਤੇ ਪੇਸ਼ ਕੀਤੀ ਨਵੀਂ ਤਕਨੀਕ

ਏਅਰ ਕੈਨੇਡਾ ਨੇ ਮੁਸਾਫ਼ਰਾਂ ਦੀ ਸਹੂਲਤ ਵਾਸਤੇ ਪੇਸ਼ ਕੀਤੀ ਨਵੀਂ ਤਕਨੀਕ

0
ਏਅਰ ਕੈਨੇਡਾ ਨੇ ਮੁਸਾਫ਼ਰਾਂ ਦੀ ਸਹੂਲਤ ਵਾਸਤੇ ਪੇਸ਼ ਕੀਤੀ ਨਵੀਂ ਤਕਨੀਕ

ਬਗੈਰ ਬੋਰਡਿੰਗ ਪਾਸ ਤੋਂ ਜਹਾਜ਼ ਚੜ੍ਹ ਸਕਣਗੇ ਮੁਸਾਫ਼ਰ

ਵੈਨਕੂਵਰ, 22 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਦੁਨੀਆਂ ਦੀਆਂ ਏਅਰਲਾਈਨਜ਼ ਅਤੇ ਏਅਰਪੋਰਟਸ ਵੱਲੋਂ ਮੁਸਾਫ਼ਰਾਂ ਦੀ ਸਹੂਲਤ ਵਾਸਤੇ ਨਵੀਆਂ ਨਵੀਆਂ ਤਕਨੀਕਾਂ ਲਾਗੂ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ ਇਕ ਕਦਮ ਅੱਗੇ ਵਧਾਉਂਦਿਆਂ ਏਅਰ ਕੈਨੇਡਾ ਵੱਲੋਂ ਆਪਣੇ ਮੁਸਾਫ਼ਰਾਂ ਨੂੰ ਬਗੈਰ ਬੋਰਡਿੰਗ ਪਾਸ ਤੋਂ ਜਹਾਜ਼ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਜੀ ਹਾਂ, ਵੈਨਕੂਵਰ ਹਵਾਈ ਅੱਡੇ ’ਤੇ ਡਿਜੀਟਲ ਆਈਡੈਂਟੀਫ਼ਿਕੇਸ਼ਨ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਹੌਲੀ ਹੌਲੀ ਕੈਨੇਡਾ ਦੇ ਬਾਕੀ ਹਵਾਈ ਅੱਡਿਆਂ ’ਤੇ ਵੀ ਇਸ ਨੂੰ ਲਾਗੂ ਕਰ ਦਿਤਾ ਜਾਵੇਗਾ।