ਏਸ਼ੀਅਨ-ਅਮਰੀਨ ਲੋਕਾਂ ’ਤੇ ਹਮਲੇ ਕਾਰਨ ਗੁੱਸਾ ਭੜਕਿਆ, ਹਜ਼ਾਰਾਂ ਲੋਕਾਂ ਸੜਕਾਂ ’ਤੇ ਆਏ

ਅਟਲਾਂਟਾ, 22 ਮਾਰਚ, ਹ.ਬ. : ਏਸ਼ਿਆਈ ਮੂਲ ਦੇ 8 ਲੋਕਾਂ ਦੀ ਹੱਤਿਆ ਸਣੇ ਏਸ਼ਿਅਨ-ਅਮਰੀਕਨ ਲੋਕਾਂ ’ਤੇ ਹਮਲਿਆਂ ਦੇ ਵਿਰੋਧ ਵਿਚ ਕਈ ਅਮਰੀਕੀ ਸ਼ਹਿਰਾਂ ਵਿਚ ਸ਼ਨਿੱਚਰਵਾਰ ਨੂੰ ਭਾਰੀ ਗਿਣਤੀ ਵਿਚ ਨਾਗਰਿਕ ਸੜਕਾਂ ’ਤੇ ਉਤਰ ਆਏ। ਇਸ ਦੌਰਾਨ ਪੋਸਟਰ ਲੈ ਕੇ ਵਾਇਰਸ ਨਹੀਂ ਹੈ ਏਸ਼ਿਅਨ, ਏਸ਼ਿਅਨ ਲੋਕਾਂ ਨਾਲ ਨਫਰਤ ਨਾ ਕਰੋ ਜਿਹੇ ਨਾਅਰੇ ਲਾਉਂਦੇ ਹੋਏ ਨਾਗਰਿਕਾਂ ਨੇ ਨਫਰਤ ਖਤਮ ਕਰਨ ਦੀ ਅਪੀਲ ਕੀਤੀ। ਜੌਰਜੀਆ ਦੀ ਰਾਜਧਾਨੀ ਅਟਲਾਂਟਾ ਤੋਂ ਇਲਾਵਾ ਹਿਊਸਟਨ, ਨਿਊਯਾਰਕ ਸਿਟੀ,ਸ਼ਿਕਾਗੋ, ਪਿਟਸਬਰਗ, ਸਾਨ ਫਰਾਂਸਿਸਕੋ, ਬੋਇਸ, ਇਦਾਹੋ ਆਦਿ ਵਿਚ ਵੀ ਪ੍ਰਦਰਸ਼ਨ ਹੋਏ।
ਅਟਲਾਂਟਾ ਵਿਚ ਲੋਕਾਂ ਨੇ ਪੀੜਤਾਂ ਨੂੰ ਨਿਆ ਦਿਵਾਉਣ ਅਤੇ ਨਸਲਵਾਦ ਖਤਮ ਕਰਨ ਦੀ ਮੰਗ ਕੀਤੀ। ਇੱਥੇ ਲਿਬਰਟੀ ਪਲਾਜ਼ਾ ’ਤੇ ਸਾਰੀ ਉਮਰ ਅਤੇ ਨਸਲਾਂ ਦੇ ਲੋਕ ਇਕੱਠੇ ਹੋਏ, ਸਾਂਸਦਾਂ ਅਤੇ ਰਾਜ ਨੇਤਾਵਾਂ ਨੇ ਵੀ ਮੌਜੂਦ ਰਹਿ ਕੇ ਉਨ੍ਹਾਂ ਸਮਰਥਨ ਦਿੱਤਾ। ਸੈਨੇਟਰ ਰਫਲ ਵਾਰਨੌਕ ਨੇ ਖੁਦ ਨੂੰ ਏਸ਼ਿਆਈ ਭਰਾ ਭੈਣਾਂ ਦੇ ਨਾਲ ਖੜ੍ਹਾ ਦੱਸਿਆ।
ਜੌਰਜੀਆ ਵਿਚ ਪਹਿਲੀ ਵਿਅਤਨਾਮੀ-ਅਮਰੀਕੀ ਵਿਧਾਇਕ ਨੇ Îਇਸ ਤਰ੍ਹਾਂ ਦੇ ਅਪਰਾਧਾਂ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ।
ਸ਼ਿਕਾਗੋ ਵਿਚ ਕਈ ਸਰਕਾਰੀ ਏਜੰਸੀਆਂ ਨੇ ਵਰਚੁਅਲ ਕਾਨਫਰੰਸ ਕੀਤੀ ਜਿਸ ਵਿਚ ਨਸਲੀ ਹਿੰਸਾ ਅਤ ਏਸ਼ਿਆਈ ਲੋਕਾਂ ਦੀ ਹੱਤਿਆ ਦਾ ਵਿਰੋਧ ਕੀਤਾ ਗਿਆ।
ਨਿਊਯਾਰਕ ਸਿਟੀ ਦੇ ਟਾਈਮਸ ਸਕਵਾਇਰ ’ਤੇ ਲੋਕ ਇਕੱਠੇ ਹੋਏ ਅਤੇ ਮੈਨਹਟਨ ਵਿਚ ਏਸ਼ਿਆਈ ਭਾਈਚਾਰੇ ਦੀ ਆਬਾਦੀ ਵਾਲੇ ਖੇਤਰਾਂ ਵਿਚ ਪਹੁੰਚੇ। ਸਾਨ ਫਰਾਂਸਿਸਕੋ ਦੇ ਚਾਇਨਾਟਾਊਨ ਵਿਚ ਲੋਕ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਲੈਕੇ ਪੁੱਜੇ। ਇੱਥੇ ਮ੍ਰਿਤਕਾਂ ਪ੍ਰਤੀ ਹਮਦਰਦੀ ਜਤਾਈ ਗਈ। ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਹੋਏ ਪ੍ਰਦਰਸ਼ਨ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਨਾਗਰਿਕਾਂ ਨੇ ਰੈਲੀ ਕੱਢ ਕੇ ਕਾਨੂੰਨ ਬਣਾਉਣ ਦੀ ਮੰਗ ਕੀਤੀ।

Video Ad
Video Ad