Home ਭਾਰਤ ਐਂਟੀਲੀਆ ਕੇਸ : ਐਨਆਈਏ ਨੇ ਸਚਿਨ ਵਾਜੇ ਦੇ ਘਰੋਂ ਕਈ ਕਾਗਜ਼ਾਤ ਜ਼ਬਤ ਕੀਤੇ, ਕ੍ਰਾਈਮ ਸੀਨ ਰੀਕ੍ਰਿਏਟ ਕੀਤਾ

ਐਂਟੀਲੀਆ ਕੇਸ : ਐਨਆਈਏ ਨੇ ਸਚਿਨ ਵਾਜੇ ਦੇ ਘਰੋਂ ਕਈ ਕਾਗਜ਼ਾਤ ਜ਼ਬਤ ਕੀਤੇ, ਕ੍ਰਾਈਮ ਸੀਨ ਰੀਕ੍ਰਿਏਟ ਕੀਤਾ

0
ਐਂਟੀਲੀਆ ਕੇਸ : ਐਨਆਈਏ ਨੇ ਸਚਿਨ ਵਾਜੇ ਦੇ ਘਰੋਂ ਕਈ ਕਾਗਜ਼ਾਤ ਜ਼ਬਤ ਕੀਤੇ, ਕ੍ਰਾਈਮ ਸੀਨ ਰੀਕ੍ਰਿਏਟ ਕੀਤਾ

ਮੁੰਬਈ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰੋਂ ਵਿਸਫ਼ੋਟਕਾਂ ਨਾਲ ਭਰੀ ਸਕਾਰਪੀਓ ਗੱਡੀ ਬਰਾਮਦ ਹੋਣ ਅਤੇ ਗੱਡੀ ਮਾਲਕ ਮਨਸੁਖ ਹੀਰੇਨ ਦੀ ਮੌਤ ਦੇ ਸਬੰਧ ‘ਚ ਜਾਂਚ ਤੇਜ਼ੀ ਨਾਲ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚ ਛੇਤੀ ਹੀ ਖੁਲਾਸਾ ਹੋ ਸਕਦਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵਿਸਫ਼ੋਟਕ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਐਂਟੀ ਟੈਰੋਰਿਜ਼ਮ ਸਕੁਐਡ (ਏਟੀਐਸ) ਮਨਸੁਖ ਹੀਰੇਨ ਦੀ ਮੌਤ ਮਾਮਲੇ ਦੀ ਜਾਂਚ ਕਰ ਰਹੀ ਹੈ।
ਐਨਆਈਏ ਟੀਮ ਬੁੱਧਵਾਰ ਰਾਤ ਮੁਅੱਤਲ ਕੀਤੇ ਗਏ ਅਸਿਸਟੈਂਟ ਪੁਲਿਸ ਇੰਸਪੈਕਟਰ ਸਚਿਨ ਵਾਜੇ ਨੂੰ ਠਾਣੇ ਲੈ ਕੇ ਗਈ। ਉੱਥੇ ਕਈ ਥਾਵਾਂ ‘ਤੇ ਸੀਨ ਰੀਕ੍ਰਿਏਟ ਕੀਤੇ ਗਏ। ਦੇਰ ਰਾਤ ਐਨਆਈਏ ਦੀਆਂ ਦੋ ਟੀਮਾਂ ਨੇ ਸਚਿਨ ਵਾਜੇ ਦੇ ਘਰ ਦੀ ਤਲਾਸ਼ੀ ਵੀ ਲਈ। ਇਸ ‘ਚ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਸੁਸਾਇਟੀ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਕੁਝ ਹੋਰ ਪੁਲਿਸ ਅਧਿਕਾਰੀਆਂ ਤੋਂ ਹੋ ਸਕਦੀ ਹੈ ਪੁੱਛਗਿੱਛ :
ਸੂਤਰਾਂ ਅਨੁਸਾਰ ਐਨਆਈਏ ਦੀ ਟੀਮ ਇਸ ਮਾਮਲੇ ‘ਚ ਜੁਆਇੰਟ ਪੁਲਿਸ ਕਮਿਸ਼ਨਰ (ਕ੍ਰਾਈਮ) ਮਿਲਿੰਦ ਭਾਰੰਬੇ ਅਤੇ ਡਿਪਟੀ ਪੁਲਿਸ ਕਮਿਸ਼ਨਰ (ਕ੍ਰਾਈਮ) ਪ੍ਰਕਾਸ਼ ਜਾਧਵ ਦਾ ਬਿਆਨ ਵੀ ਦਰਜ ਕਰੇਗੀ। ਐਨਆਈਏ ਜਾਣਨਾ ਚਾਹੁੰਦੀ ਹੈ ਕਿ ਕਿਸ ਦੇ ਕਹਿਣ ‘ਤੇ ਸਚਿਨ ਵਾਝੇ ਨੂੰ ਸਕਾਰਪੀਓ ਮਾਮਲੇ ਦੀ ਜਾਂਚ ਸੌਂਪੀ ਗਈ ਸੀ। ਐਨਆਈਏ ਭਾਰੰਬੇ ਅਤੇ ਜਾਧਵ ਦੇ ਬਿਆਨਾਂ ਨੂੰ ਕਾਫ਼ੀ ਅਹਿਮ ਮੰਨ ਰਹੀ ਹੈ। ਸੂਤਰਾਂ ਅਨੁਸਾਰ ਮੁੰਬਈ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਏ ਗਏ ਪਰਮਬੀਰ ਸਿੰਘ ਦੇ ਆਦੇਸ਼ ‘ਤੇ ਵਾਜੇ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਸੀ। ਅਜਿਹੇ ‘ਚ ਜਾਂਚ ਦਾ ਘੇਰਾ ਪਰਮਬੀਰ ਸਿੰਘ ਤਕ ਵੀ ਪਹੁੰਚ ਸਕਦਾ ਹੈ। ਉਨ੍ਹਾਂ ਨੂੰ ਇਹ ਦੱਸਣਾ ਪਵੇਗਾ ਕਿ ਸਚਿਨ ਵਾਜੇ ਨੂੰ ਹੀ ਇਹ ਮਾਮਲਾ ਕਿਉਂ ਦਿੱਤਾ ਗਿਆ।
ਕੇਸ ਦਾ ਮੁੱਖ ਸਾਜ਼ਸ਼ਘਾੜਾ ਕੌਣ ?
ਮੁੰਬਈ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ (ਸੀਆਈਯੂ) ਦੇ ਇੰਚਾਰਜ ਰਹੇ ਸਚਿਨ ਵਾਜੇ ਨੂੰ ਇਸ ਪੂਰੇ ਮਾਮਲੇ ਦਾ ਮੁੱਖ ਸਾਜ਼ਸ਼ਘਾੜਾ ਮੰਨਿਆ ਜਾ ਰਿਹਾ ਹੈ। ਵਾਜੇ ਨੇ ਪੂਰੀ ਸਾਜਿਸ਼ ਕਿਸ ਦੇ ਇਸ਼ਾਰੇ ‘ਤੇ ਰਚੀ ?ਐਨਆਈਏ ਇਸ ਦੀ ਜਾਂਚ ਕਰ ਰਹੀ ਹੈ। ਏਪੀਆਈ ਰਿਆਜ਼ ਕਾਜ਼ੀ ਸਮੇਤ ਕਈ ਪੁਲਿਸ ਮੁਲਾਜ਼ਮ ਸਚਿਨ ਵਾਜੇ ਦੀ ਸਾਜ਼ਿਸ਼ ‘ਚ ਸ਼ਾਮਲ ਸਨ ਜਾਂ ਨਹੀਂ, ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮਨਸੁਖ ਦੀ ਪੋਸਟਮਾਰਟਮ ਰਿਪੋਰਟ ਨੇ ਉਲਝਣ ਪੈਦਾ ਕੀਤੀ
ਮਨਸੁਖ ਦੀ ਫ਼ੋਰੈਂਸਿਕ ਡਾਇਟਮ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ। ਰਿਪੋਰਟ ਅਨੁਸਾਰ ਮਨਸੁਖ ਦੇ ਫੇਫੜਿਆਂ ‘ਚ ਪਾਣੀ ਭਰਿਆ ਹੋਇਆ ਸੀ। ਇਸ ਮਾਮਲੇ ‘ਚ ਉਲਝਣ ਪੈਦਾ ਹੋ ਗਈ ਹੈ। ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਕਾਲਵਾ ਦੇ ਛਤਰਪਤੀ ਸ਼ਿਵਾਜੀ ਹਸਪਤਾਲ ਵਿਖੇ ਹੋਈ ਪੋਸਟਮਾਰਟਮ ਦੀ ਰਿਪੋਰਟ ‘ਚ ਫੇਫੜਿਆਂ ‘ਚ ਪਾਣੀ ਭਰਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਇਹ ਦੋਵੇਂ ਰਿਪੋਰਟਾਂ ਇਕ-ਦੂਜੇ ਤੋਂ ਵੱਖ ਹਨ ਅਤੇ ਕਾਨੂੰਨੀ ਲੜਾਈ ਦੌਰਾਨ ਇਕ ਵੱਡਾ ਪੇਚ ਫਸ ਸਕਦਾ ਹੈ।