ਐਂਟੀਲੀਆ ਕੇਸ ‘ਚ ਇਕ ਹੋਰ ਕਾਰ ਦੀ ਹੋਈ ਐਂਟਰੀ; ਏਟੀਐਸ ਨੇ ਕਾਲੀ ਵੋਲਵੋ ਕਾਰ ਜ਼ਬਤ ਕੀਤੀ

ਮੁੰਬਈ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਐਂਟੀਲੀਆ ਮਾਮਲੇ ‘ਚ ਇਕ ਹੋਰ ਕਾਰ ਦੀ ਐਂਟਰੀ ਹੋਈ ਹੈ। ਇਸ ਵਾਰ ਵੋਲਵੇ ਕਾਰ ਜ਼ਬਤ ਕੀਤੀ ਗਈ ਹੈ। ਮਨਸੁਖ ਕਤਲ ਮਾਮਲੇ ਦੀ ਜਾਂਚ ਕਰ ਰਹੀ ਏਟੀਐਸ ਨੇ ਦਮਨ ਤੋਂ ਇਕ ਕਾਲੇ ਰੰਗ ਦੀ ਵੋਲਵੋ ਕਾਰ ਜ਼ਬਤ ਕੀਤੀ ਹੈ। ਕਾਰ ਇਕ ਵੱਡੇ ਕਾਰੋਬਾਰੀ ਦੀ ਦੱਸੀ ਜਾ ਰਹੀ ਹੈ। ਪਰ ਮਨਸੁਖ ਹੀਰੇਨ ਦੇ ਕਤਲ ‘ਚ ਇਸ ਦੀ ਭੂਮਿਕਾ ਕੀ ਹੈ? ਇਸ ਦੀ ਅਜੇ ਜਾਂਚ ਚੱਲ ਰਹੀ ਹੈ। ਇਸ ਕਾਰ ਦੇ ਨਾਲ ਹੀ ਇਸ ਮਾਮਲੇ ‘ਚ ਜ਼ਬਤ ਕੀਤੇ ਵਾਹਨਾਂ ਦੀ ਗਿਣਤੀ 6 ਹੋ ਗਈ ਹੈ। ਇਹ ਸਭ 25 ਫ਼ਰਵਰੀ ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਵਿਸਫ਼ੋਟਕ ਨਾਲ ਭਰੀ ਮਹਿੰਦਰਾ ਸਕਾਰਪੀਓ ਕਾਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੇੜੇ ਬਰਾਮਦ ਹੋਈ ਸੀ, ਜਿਸ ‘ਚ ਉਨ੍ਹਾਂ ਦੇ ਪਰਿਵਾਰ ਦੇ ਨਾਮ ਇਕ ਧਮਕੀ ਭਰੀ ਚਿੱਠੀ ਵੀ ਮਿਲੀ ਸੀ।
ਹੀਰੇਨ ਕਤਲ ਕੇਸ ਦੀ ਜਾਂਚ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਵੀ ਸੌਂਪੀ ਹੈ। ਐਨਆਈਏ ਮੁਕੇਸ਼ ਅੰਬਾਨੀ ਨੂੰ ਧਮਕੀ ਦੇਣ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਐਨਆਈਏ ਨੂੰ ਸ਼ੱਕ ਹੈ ਕਿ ਮੁਅੱਤਲ ਕੀਤੇ ਗਏ ਪੁਲਿਸ ਅਧਿਕਾਰੀ ਸਚਿਨ ਵਾਜੇ ਦੀ ਸਕਾਰਪੀਓ ‘ਚ ਭੂਮਿਕਾ ਹੈ। ਕਾਰ ਮਨਸੁਖ ਹੀਰੇਨ ਦੀ ਸੀ, ਜਿਸ ਨੇ 17 ਫ਼ਰਵਰੀ ਨੂੰ ਚੋਰੀ ਦੀ ਰਿਪੋਰਟ ਦਿੱਤੀ ਸੀ। ਇਸ ਤੋਂ ਬਾਅਦ ਹੀਰੇਨ 5 ਮਾਰਚ ਨੂੰ ਠਾਣੇ ‘ਚ ਮ੍ਰਿਤਕ ਮਿਲਿਆ ਸੀ।
ਐਨਆਈਏ ਦਾ ਮੰਨਣਾ ਹੈ ਕਿ ਇਸ ਮਾਮਲੇ ‘ਚ ਮਿਲੀ ਟੋਯੋਟਾ ਇਨੋਵਾ ਕਾਰ ਨਾਲ ਸਚਿਨ ਵਾਜੇ ਨੇ ਸਕਾਰਪੀਓ ਦਾ ਪਿੱਛਾ ਕੀਤਾ ਸੀ। ਇਸ ਤੋਂ ਬਾਅਦ ਐਨਆਈਏ ਨੇ ਕਿਹਾ ਸੀ ਕਿ ਵਿਸਫ਼ੋਟਕ ਨਾਲ ਭਰੀ ਸਕਾਰਪੀਓ ਦੀ ਨੰਬਰ ਪਲੇਟ 17 ਮਾਰਚ ਨੂੰ ਬਲੈਕ ਮਰਸੀਡੀਜ਼ ਬੈਂਜ ‘ਚੋਂ ਮਿਲੀ ਸੀ, ਜਿਸ ਦੀ ਵਰਤੋਂ ਸਚਿਨ ਵਾਜੇ ਨੇ ਕੀਤੀ ਸੀ। ਇਸ ਦੇ ਨਾਲ ਹੀ ਉਸ ਕਾਰ ਵਿਚੋਂ ਇਕ ਕੈਸ਼ ਕਾਊਂਟਿੰਗ ਮਸ਼ੀਨ ਅਤੇ ਇਕ ਨੋਟ ਕਾਊਂਟਿੰਗ ਮਸ਼ੀਨ ਵੀ ਮਿਲੀ ਸੀ। ਇਹ ਕਾਰ ਠਾਣੇ ਦੇ ਸਾਕੇਤ ਕੰਪਲੈਕਸ ਨੇੜੇ ਸਚਿਨ ਵਾਜੇ ਦੇ ਘਰ ਨੇੜੇ ਖੜ੍ਹੀ ਮਿਲੀ ਸੀ। ਇਸ ਤੋਂ ਬਾਅਦ ਦੋ ਹੋਰ ਲਗਜ਼ਰੀ ਕਾਰਾਂ ਟੋਯੋਟਾ ਲੈਂਡ ਕਰੂਜ਼ਰ ਪ੍ਰਡੋ ਅਤੇ ਮਰਸਡੀਜ਼-ਬੈਂਜ਼ ਐਮਐਲ-ਕਲਾਸ ਮਿਲੀਆਂ ਸਨ।

Video Ad
Video Ad