Home ਭਾਰਤ ਐਂਟੀਲੀਆ ਕੇਸ : ਵਿਨਾਇਕ ਸ਼ਿੰਦੇ ਤੇ ਨਰੇਸ਼ ਧਾਰੇ ਨੂੰ ਅਦਾਲਤ ਨੇ 7 ਅਪ੍ਰੈਲ ਤਕ ਐਨਆਈਏ ਦੀ ਹਿਰਾਸਤ ‘ਚ ਭੇਜਿਆ

ਐਂਟੀਲੀਆ ਕੇਸ : ਵਿਨਾਇਕ ਸ਼ਿੰਦੇ ਤੇ ਨਰੇਸ਼ ਧਾਰੇ ਨੂੰ ਅਦਾਲਤ ਨੇ 7 ਅਪ੍ਰੈਲ ਤਕ ਐਨਆਈਏ ਦੀ ਹਿਰਾਸਤ ‘ਚ ਭੇਜਿਆ

0
ਐਂਟੀਲੀਆ ਕੇਸ : ਵਿਨਾਇਕ ਸ਼ਿੰਦੇ ਤੇ ਨਰੇਸ਼ ਧਾਰੇ ਨੂੰ ਅਦਾਲਤ ਨੇ 7 ਅਪ੍ਰੈਲ ਤਕ ਐਨਆਈਏ ਦੀ ਹਿਰਾਸਤ ‘ਚ ਭੇਜਿਆ

ਮੁੰਬਈ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਨਸੁਖ ਹੀਰੇਨ ਕਤਲ ਕੇਸ ‘ਚ ਐਨਆਈਏ ਨੇ ਅਦਾਲਤ ‘ਚ ਮੁੰਬਈ ਪੁਲਿਸ ਦੇ ਮੁਅੱਤਲ ਕਾਂਸਟੇਬਲ ਵਿਨਾਇਕ ਸ਼ਿੰਦੇ ਅਤੇ ਨਰੇਸ਼ ਧਾਰੇ ਨੂੰ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ 7 ਅਪ੍ਰੈਲ ਤਕ ਐਨਆਈਏ ਦੀ ਹਿਰਾਸਤ ‘ਚ ਭੇਜ ਦਿੱਤਾ ਹੈ। ਦੱਸ ਦਈਏ ਕਿ ਇਸ ਕੇਸ ਦੇ ਮੁੱਖ ਮੁਲਜ਼ਮ ਮੁੰਬਈ ਪੁਲਿਸ ਦੇ ਮੁਅੱਤਲ ਅਧਿਕਾਰੀ ਸਚਿਨ ਵਾਜੇ ਨੂੰ 3 ਅਪ੍ਰੈਲ ਤਕ ਐਨਆਈਏ ਦੀ ਹਿਰਾਸਤ ‘ਚ ਭੇਜਿਆ ਗਿਆ ਹੈ। ਮਨਸੁਖ ਕੇਸ ‘ਚ ਐਨਆਈਏ ਅਧਿਕਾਰੀ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਦੱਸ ਦੇਈਏ ਕਿ ਮਨਸੁਖ ਹੀਰੇਨ ਕਤਲ ਕੇਸ ‘ਚ ਐਨਆਈਏ ਐਤਵਾਰ ਨੂੰ ਸਚਿਨ ਵਾਜੇ ਨੂੰ ਲੈ ਕੇ ਮਿੱਠੀ ਨਹਿਰ ‘ਤੇ ਗਈ ਸੀ। ਐਨਆਈਏ ਦਾ ਕਹਿਣਾ ਹੈ ਕਿ ਸਚਿਨ ਵਾਜੇ ਨੇ ਹਾਰਡ ਡਿਸਕ ਮਿੱਠੀ ਨਹਿਰ ‘ਚ ਸੁੱਟ ਦਿੱਤੀ ਹੈ। ਇਸ ਦੌਰਾਨ ਗੋਤਾਖੋਰਾਂ ਨੇ ਨਹਿਰ ‘ਚ ਤਲਾਸ਼ ਕੀਤੀ। ਇਸ ਭਾਲ ‘ਚ ਐਨਆਈਏ ਨੂੰ ਕਈ ਮਹੱਤਵਪੂਰਣ ਸਬੂਤ ਮਿਲੇ ਹਨ। ਸਚਿਨ ਵਾਜੇ ‘ਤੇ ਸਬੂਤ ਨਸ਼ਟ ਕਰਨ ਦਾ ਦੋਸ਼ ਹੈ।
ਐਨਆਈਏ ਨੇ ਮਿੱਠੀ ਨਦੀ ਤੋਂ ਡੀਵੀਆਰ ਅਤੇ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਮਿੱਠੀ ਨਦੀ ਤੋਂ ਇਕ ਡੀਵੀਆਰ, ਇਕ ਸੀਪੀਯੂ ਅਤੇ ਕਾਰ ਦੀਆਂ ਨੰਬਰ ਪਲੇਟਾਂ ਮਿਲੀਆਂ ਹਨ। ਸਚਿਨ ਵਾਜੇ ਨੇ ਆਪਣੀ ਇਮਾਰਤ ਦੀ ਸੀਸੀਟੀਵੀ ਦੀ ਡੀਵੀਆਰ ਆਪਣੇ ਕਬਜ਼ੇ ‘ਚ ਲੈ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਉਸ ਦੁਕਾਨ ਦੀ ਡੀਵੀਆਰ, ਜਿੱਥੇ ਗੱਡੀ ਦੀ ਨੰਬਰ ਪਲੇਟ ਬਦਲੀ ਗਈ ਸੀ, ਨੂੰ ਵੀ ਵਾਜੇ ਨੇ ਲੈ ਲਿਆ ਸੀ। ਮਿੱਠੀ ਨਦੀ ਵਿੱਚ ਗੋਤਾਖੋਰਾਂ ਦੀ ਮਦਦ ਨਾਲ ਐਨਆਈਏ ਨੇ ਇੱਕ ਡੀਵੀਆਰ, ਸੀਪੀਯੂ ਅਤੇ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਮਿੱਠੀ ਨਦੀ ‘ਚੋਂ ਇਕ ਮੋਬਾਈਲ ਕਵਰ, ਦੋ ਡੀਵੀਆਰ ਵੀ ਮਿਲੇ ਹਨ। ਨਾਲ ਹੀ ਇਕ ਲੈਪਟਾਪ ਵੀ ਮਿਲਿਆ ਹੈ। ਮਿੱਠੀ ਨਦੀ ‘ਚੋਂ ਇੱਕ ਵਾਈਫਾਈ ਮੋਡਮ ਵੀ ਮਿਲਿਆ ਹੈ।
ਦੱਸ ਦੇਈਏ ਕਿ ਪਿਛਲੇ ਦਿਨਾਂ ‘ਚ ਐਨਆਈ ਨੇ ਸਚਿਨ ਵਾਜੇ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ 3 ਅਪ੍ਰੈਲ ਤਕ ਰਿਮਾਂਡ ਲਿਆ ਸੀ। ਸਚਿਨ ਵਾਜੇ ਦੇ ਵਕੀਲ ਨੇ ਅਦਾਲਤ ‘ਚ ਕਿਹਾ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਐਨਆਈਏ ਦੇ ਵਕੀਲ ਨੇ ਅਦਾਲਤ ‘ਚ ਕਿਹਾ ਸੀ ਕਿ ਸਚਿਨ ਵਾਜੇ ਦੇ ਘਰ ਤੋਂ 62 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਸਚਿਨ ਵਾਜੇ ਜਵਾਬ ਨਹੀਂ ਦੇ ਰਹੇ ਕਿ ਇਹ ਕਾਰਤੂਸ ਘਰ ‘ਚ ਕਿਉਂ ਸਨ। ਇਸ ਤੋਂ ਇਲਾਵਾ ਸਚਿਨ ਵਾਜੇ ਨੂੰ ਪੁਲਿਸ ਕੋਟੇ ਤੋਂ 30 ਜਿੰਦਾ ਕਾਰਤੂਸ ਦਿੱਤੇ ਗਏ ਸਨ, ਪਰ ਇਨ੍ਹਾਂ ‘ਚੋਂ ਸਿਰਫ਼ 5 ਕਾਰਤੂਸ ਮਿਲੇ ਹਨ, ਬਾਕੀ 25 ਗਾਇਬ ਹਨ। ਇਹ ਗੋਲੀਆਂ ਕਿੱਥੇ ਗਈਆਂ? ਸਚਿਨ ਵਾਜੇ ਇਸ ਦਾ ਜਵਾਬ ਨਹੀਂ ਦੇ ਰਹੇ ਹਨ।