Home ਇੰਮੀਗ੍ਰੇਸ਼ਨ ਐਚ-1ਬੀ ਵੀਜ਼ਾ ਦੀ ਚੋਣ ਪ੍ਰਕਿਰਿਆ ਹੋਈ ਮੁਕੰਮਲ

ਐਚ-1ਬੀ ਵੀਜ਼ਾ ਦੀ ਚੋਣ ਪ੍ਰਕਿਰਿਆ ਹੋਈ ਮੁਕੰਮਲ

0
ਐਚ-1ਬੀ ਵੀਜ਼ਾ ਦੀ ਚੋਣ ਪ੍ਰਕਿਰਿਆ ਹੋਈ ਮੁਕੰਮਲ

ਵਾਸ਼ਿੰਗਟਨ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਵਿੱਤ ਸਾਲ 2022 ਲਈ ਅਮਰੀਕਾ ਨੇ ਐਚ-1ਬੀ ਵੀਜ਼ਾ ਲਈ ਜਿੰਨਾ ਕੋਟਾ ਨਿਰਧਾਰਤ ਕੀਤਾ ਸੀ, ਉਸ ਦੇ ਮੁਤਾਬਕ ਅਰਜ਼ੀਆਂ ਮਿਲ ਚੁੱਕੀਆਂ ਹਨ। ਹੁਣ ਅਮਰੀਕੀ ਫੈਡਰਲ ਏਜੰਸੀ ਯੂਐਸ ਸਿਟੀਜ਼ਨਸ਼ਿਪ ਐਂਡ ਇੰਮੀਗੇ੍ਰਸ਼ਨ ਸਰਵਿਸਜ਼ (ਯੂਐਸਸੀਆਈਐਸ) ਅਰਜ਼ੀਆਂ ਦੀ ਸਕਰੀਨਿੰਗ ਕਰ ਰਹੀ ਹੈ।
ਅਮਰੀਕੀ ਫੈਡਰਲ ਏਜੰਸੀ ਯੂਐਸ ਸਿਟੀਜ਼ਨਸ਼ਿਪ ਐਂਡ ਇੰਮੀਗੇ੍ਰਸ਼ਨ ਸਰਵਿਸਜ਼ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਚੋਣ ਹੋ ਗਈ ਹੈ, ਉਹ 1 ਅਪ੍ਰੈਲ 2021 ਤੋਂ ਅੱਗੇ ਦੀ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ। ਦੱਸ ਦੇਈਏ ਕਿ ਬਾਈਡਨ ਪ੍ਰਸ਼ਾਸਨ ਨੇ ਫਰਵਰੀ 2021 ਵਿੱਚ ਟਰੰਪ ਪ੍ਰਸ਼ਾਸਨ ਦੀ ਐਚ-1ਬੀ ਵੀਜ਼ਾ ਨੀਤੀ ਨੂੰ ਕੁਝ ਹੋਰ ਸਮੇਂ ਤੱਕ ਰੋਕਣ ਦਾ ਐਲਾਨ ਕੀਤਾ ਸੀ ਤਾਂ ਜੋ ਇੰਮੀਗੇ੍ਰਸ਼ਨ ਏਜੰਸੀ ਨੂੰ ਰਜਿਸਟਰੇਸ਼ਨ ਵਿੱਚ ਬਦਲਾਅ ਕਰਨ ਅਤੇ ਉਸ ਨੂੰ ਲਾਗੂ ਕਰਨ ਲਈ ਸਮਾਂ ਮਿਲ ਸਕੇ। ਸੱਤ ਜਨਵਰੀ ਨੂੰ ਯੂਐਸਸੀਆਈਐਸ ਨੇ ਐਚ-1ਬੀ ਵੀਜ਼ਾ ਲਈ ਰਵਾਇਤੀ ਲਾਟਰੀ ਸਿਸਟਮ ਖਤਮ ਕਰਨ ਦਾ ਐਲਾਨ ਕੀਤਾ ਸੀ। ਟਰੰਪ ਪ੍ਰਸ਼ਾਸਨ ਦਾ ਨਿਯਮ 9 ਮਾਰਚ ਤੋਂ ਲਾਗੂ ਹੋਣਾ ਸੀ।
ਐਚ-1ਬੀ ਵੀਜ਼ਾ ਇੱਕ ਗ਼ੈਰ-ਰਿਹਾਇਸ਼ੀ (ਨੌਨ-ਰੈਜ਼ੀਡੈਂਟ) ਵੀਜ਼ਾ ਹੈ। ਇਹ ਕਿਸੇ ਕਰਮਚਾਰੀ ਨੂੰ ਅਮਰੀਕਾ ਵਿੱਚ 6 ਸਾਲ ਕੰਮ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਾ ਵਿੱਚ ਸੇਵਾਵਾਂ ਦੇ ਰਹੀਆਂ ਕੰਪਨੀਆਂ ਨੂੰ ਇਹ ਵੀਜ਼ਾ ਅਜਿਹੇ ਹੁਨਰਮੰਦ ਕਾਮਿਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਮਰੀਕਾ ਵਿੱਚ ਕਮੀ ਹੋਵੇ। ਇਸ ਵੀਜ਼ਾ ਲਈ ਕੁਝ ਸ਼ਰਤਾਂ ਵੀ ਹਨ। ਜਿਵੇਂ ਕਿ ਜੇ ਕਿਸੇ ਕੰਮ ਨੂੰ ਇਹ ਵੀਜ਼ਾ ਲੈਣਾ ਹੈ ਤਾਂ ਉਹ ਗਰੈਜੂਏਟ ਹੋਣ ਦੇ ਨਾਲ-ਨਾਲ ਕਿਸੇ ਇੱਕ ਖੇਤਰ ਵਿੱਚ ਵਿਸ਼ੇਸ਼ ਯੋਗਤਾ ਹਾਸਲ ਵਿਅਕਤੀ ਹੋਣਾ ਚਾਹੀਦਾ ਹੈ। ਇਸ ਵੀਜ਼ੇ ਲਈ ਇਹ ਵੀ ਸ਼ਰਤ ਹੈ ਕਿ ਕਰਮਚਾਰੀ ਦੀ ਤਨਖਾਹ ਘੱਟ ਤੋਂ ਘੱਟ 60 ਹਜ਼ਾਰ ਡਾਲਰ ਭਾਵ 40 ਲੱਖ ਰੁਪਏ ਸਾਲਾਨਾ ਹੋਣੀ ਜ਼ਰੂਰੀ ਹੈ। ਇਸ ਵੀਜ਼ਾ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਵੀਜ਼ਾ ਹੋਰ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ ਵਿੱਚ ਵਸਣ ਦਾ ਰਾਹ ਵੀ ਆਸਾਨ ਕਰਦਾ ਹੈ।
ਐਚ-1ਬੀ ਵੀਜ਼ਾ ਧਾਰਕ 5 ਸਾਲ ਤੋਂ ਬਾਅਦ ਸਥਾਈ ਨਾਗਰਿਕਤਾ (ਪਰਮਾਨੈਂਟ ਰੈਜ਼ੀਡੈਂਟ ‘ਪੀ.ਆਰ.’) ਲਈ ਅਪਲਾਈ ਕਰ ਸਕਦੇ ਹਨ। ਇਸ ਵੀਜ਼ਾ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਹਰ ਸਾਲ ਲਾਟਰੀ ਰਾਹੀਂ ਜਾਰੀ ਕੀਤਾ ਜਾਂਦਾ ਹੈ। ਐਚ-1ਬੀ ਵੀਜ਼ਾ ਦੀ ਸਭ ਤੋਂ ਵੱਧ ਵਰਤੋਂ ਟੀਸੀਐਸ, ਵਿਪਰੋ, ਇੰਫੋਸਿਸ ਅਤੇ ਟੇਕ ਮਹਿੰਦਰਾ ਜਿਹੀਆਂ 50 ਤੋਂ ਵੱਧ ਭਾਰਤੀ ਆਈਟੀ ਕੰਪਨੀਆਂ ਤੋਂ ਇਲਾਵਾ ਮਾਈਕਰੋਸਾਫ਼ਟ ਅਤੇ ਗੂਗਲ ਜਿਹੀਆਂ ਵੱਡੀਆਂ ਅਮਰੀਕੀ ਕੰਪਨੀਆਂ ਵੀ ਕਰਦੀਆਂ ਹਨਉਂ ਭਾਰਤੀ ਆਈਟੀ ਪ੍ਰੋਫੈਸ਼ਨਲ ਵਿਚਕਾਰ ਐਚ-1ਬੀ ਵੀਜ਼ਾ ਕਾਫ਼ੀ ਪ੍ਰਸਿੱਧ ਹੈ।