Home ਤਾਜ਼ਾ ਖਬਰਾਂ ਐਨਆਈਏ ਨੇ ਪਾਕਿਸਤਾਨ ਵਿਚ ਲੁਕੇ ਖਾੜਕੂ ਰੋਡੇ ਅਤੇ ਹੈਪੀ ਮਲੇਸ਼ੀਆ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ

ਐਨਆਈਏ ਨੇ ਪਾਕਿਸਤਾਨ ਵਿਚ ਲੁਕੇ ਖਾੜਕੂ ਰੋਡੇ ਅਤੇ ਹੈਪੀ ਮਲੇਸ਼ੀਆ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ

0


ਅੰਮ੍ਰਿਤਸਰ, 31 ਮਈ, ਹ.ਬ. : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਮਾਮਲੇ ’ਚ 2 ਦੋਸ਼ੀਆਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ਦੋ ਵਿਅਕਤੀਆਂ ਵਿੱਚੋਂ ਇੱਕ ਖਾੜਕੂ ਲਖਬੀਰ ਸਿੰਘ ਰੋਡੇ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਵਿੱਚ ਲੁਕਿਆ ਹੋਇਆ ਅੱਤਵਾਦੀ ਹੈ। ਦੂਜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਹੈ, ਜਿਸ ਨੂੰ ਦਸੰਬਰ 2022 ਵਿਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ, 23 ਦਸੰਬਰ 2021 ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਅੰਦਰ ਧਮਾਕਾ ਹੋਇਆ ਸੀ। ਜਿਸ ’ਚ 6 ਦੇ ਕਰੀਬ ਲੋਕ ਜ਼ਖਮੀ ਹੋ ਗਏ, ਜਦਕਿ ਬੰਬ ਲਗਾਉਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ। ਚਾਰਜਸ਼ੀਟ ’ਚ ਲਖਬੀਰ ਰੋਡੇ ’ਤੇ ਪਾਕਿਸਤਾਨ ’ਚ ਬੈਠ ਕੇ ਪੰਜਾਬ ’ਚ ਬੰਬ ਧਮਾਕੇ ਕਰਨ ਲਈ ਸਰਹੱਦ ਪਾਰ ਤੋਂ ਆਈਈਡੀ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।