Home ਪੰਜਾਬ ਐਨਆਈਏ ਨੇ 7 ਖਾਲਿਤਸਾਨੀ ਸਮਰਥਕਾਂ ਖ਼ਿਲਾਫ਼ ਅਦਾਲਤ ’ਚ ਦਾਖਲ ਕੀਤੀ ਚਾਰਜਸ਼ੀਟ

ਐਨਆਈਏ ਨੇ 7 ਖਾਲਿਤਸਾਨੀ ਸਮਰਥਕਾਂ ਖ਼ਿਲਾਫ਼ ਅਦਾਲਤ ’ਚ ਦਾਖਲ ਕੀਤੀ ਚਾਰਜਸ਼ੀਟ

0
ਐਨਆਈਏ ਨੇ 7 ਖਾਲਿਤਸਾਨੀ ਸਮਰਥਕਾਂ ਖ਼ਿਲਾਫ਼ ਅਦਾਲਤ ’ਚ ਦਾਖਲ ਕੀਤੀ ਚਾਰਜਸ਼ੀਟ

ਮੋਹਾਲੀ, 23 ਮਾਰਚ, ਹ.ਬ. : ਐਨਆਈਏ ਨੇ ਸੋਮਵਾਰ ਨੂੰ ਅੰਮ੍ਰਿਤਸਰ ਵਿਚ ਇੱਕ ਹੈਂਡ ਗਰੇਨੇਡ ਬਰਾਮਦ ਕਰਨ ਦੇ ਮਾਮਲੇ ਵਿਚ ਸੱਤ ਕਥਿਤ ਖਾਲਿਸਤਾਨੀ ਸਮਰਥਕਾਂ ਖ਼ਿਲਾਫ਼ ਚਾਰਜ਼ਸੀਟ ਦਾਇਰ ਕਰ ਦਿੱਤੀ ਹੈ। ਇਹ ਚਾਰਜਸ਼ੀਟ ਜਜਬੀਰ ਸਿੰਘ ਸਮਰਾ, ਵਰਿੰਦਰ ਸਿੰਘ ਚਾਹਲ, ਕੁਲਬੀਰ ਸਿੰਘ, ਮਨਜੀਤ ਸਿੰਘ, ਤਰਨਬੀਰ ਸਿੰਘ, ਕੁਲਵਿੰਦਰਜੀਤ ਸਿੰਘ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪਾਕਿਸਤਾਨ ਆਧਾਰਤ ਸੈਲਫ ਸਟਾਇਲ ਚੀਫ ਹਰਮੀਤ ਸਿੰਘ ਦੇ ਖ਼ਿਲਾਫ਼ ਦਾਖ਼ਲ ਕੀਤੀ ਗਈ ਹੈ।
ਇਹ ਸਾਰੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲਈ ਕੰਮ ਕਰਦੇ ਹਨ। ਐਨਆਈਏ ਨੇ ਉਨ੍ਹਾਂ ਖ਼ਿਲਾਫ਼ ਅਲੱਗ ਤੋਂ ਮਾਮਲਾ ਦਰਜ ਕਰਕੇ ਵਿਸਫੋਟਕ ਪਦਾਰਥ ਐਕਟ ਅਤੇ ਯੂਏ (ਪੀ) ਐਕਟ ਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਜੂਨ 2019 ਵਿਚ ਦਾਇਰ ਕੀਤਾ ਗਿਆ ਸੀ।
ਪੁਲਿਸ ਨੂੰ ਇੱਕ ਬੈਗ ਤੋਂ ਦੋ ਹੈਂਡ ਗਰੇਨੇਡ ਅਤੇ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਸੀ ਜਿਸ ਨੂੰ ਦੋ ਅਣਪਛਾਤੇ ਵਿਅਕਤੀ ਸਾਇਕਲ ਸਵਾਰ ਹਮਲਾਵਰਾਂ ਨੇ ਅੰਮ੍ਰਿਤਸਰ ਦੇ ਬਸ ਅੱਡੇ ’ਤੇ ਸੁੱਟਿਆ ਸੀ। ਪੁਲਿਸ ਨੇ ਉਨ੍ਹਾਂ ਚੈਕਿੰਗ ਦੌਰਾਨ ਰੋਕਿਆ ਸੀ। ਬਾਅਦ ਵਿਚ ਐਨਆਈਏ ਨੇ ਇਹ ਕੇਸ ਅਪਣੇ ਕੋਲ ਲੈ ਲਿਆ ਅਤੇ ਜਾਂਚ ਸ਼ੁਰੂ ਕੀਤੀ। ਐਨਆਈਏ ਨੇ ਦੱਸਿਆ ਸੀ ਕਿ ਜਜਬੀਰ ਅਤੇ ਵਰਿੰਦਰ ਪਾਕਿਸਤਾਨ ਆਧਾਰਤ ਖਾੜਕੂ ਹਰਮੀਤ ਦੇ ਦਿਸ਼ਾ Îਨਿਰਦੇਸ਼ਾਂ ’ਤੇ ਅਲੱਗ ਅਲੱਗ ਅੱਤਵਾਦੀ ਸੰਗਠਨਾਂ ਨੂੰ ਨਸ਼ਾ ਦੇਣ ਅਤੇ ਪਾਕਿਸਤਾਨ ਤੋਂ ਸਮਗਲਿੰਗ ਕੀਤੀ ਗਈ ਹੈਰੋਇਨ ਵਿਚ ਸ਼ਾਮਲ ਇੱਕ ਨਾਰਕੋ ਟੈਸਟ ਮਾਡਿਊਲ ਦਾ ਹਿੱਸਾ ਸੀ।