Home ਪੰਜਾਬ ਐਨਆਰਆਈ ਨੇ ਸੱਤ ਸਮੁੰਦਰ ਪਾਰ ਤੋਂ ਗਵਾਹਾਂ ਨੂੰ ਦਿੱਤੀ ਜਾਨ ਤੋਂ ਮਾਰਨ ਦੀ ਧਮਕੀ

ਐਨਆਰਆਈ ਨੇ ਸੱਤ ਸਮੁੰਦਰ ਪਾਰ ਤੋਂ ਗਵਾਹਾਂ ਨੂੰ ਦਿੱਤੀ ਜਾਨ ਤੋਂ ਮਾਰਨ ਦੀ ਧਮਕੀ

0
ਐਨਆਰਆਈ ਨੇ ਸੱਤ ਸਮੁੰਦਰ ਪਾਰ ਤੋਂ ਗਵਾਹਾਂ ਨੂੰ ਦਿੱਤੀ ਜਾਨ ਤੋਂ ਮਾਰਨ ਦੀ ਧਮਕੀ

ਜਲੰਧਰ, 5 ਅਪ੍ਰੈਲ, ਹ.ਬ. : ਕਾਤਲ ਭਰਾ ਨੁੂੰ ਉਮਰ ਕੈਦ ਹੋਈ ਤਾਂ ਅਮਰੀਕਾ ਵਿਚ ਰਹਿ ਰਹੇ ਉਸ ਦੇ ਐਨਆਰਆਈ ਭਰਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਗਵਾਹਾਂ ਨੂੰ ਗਾਲ੍ਹਾਂ ਕੱਢੀਆਂ। ਐਨਆਰਆਈ ਨੇ ਗਵਾਹ ਬਲਾਕ ਕਮੇਟੀ ਮੈਂਬਰ, ਉਨ੍ਹਾਂ ਦੇ ਪਰਵਾਰ ਅਤੇ ਦੂਜੇ ਪਿੰਡ ਵਾਲਿਆਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਉਨ੍ਹਾਂ ਨੇ 21 ਮਿੰਟ ਦੇ ਫੇਸਬੁੱਕ ਲਾਈਵ ਦੀ ਰਿਕਾਰਡਿੰਗ ਤਿਆਰ ਕਰਕੇ ਪੁਲਿਸ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਐਨਆਰਆਈ ਦੇ ਖ਼ਿਲਾਫ਼ ਜਾਨ ਤੋਂ ਮਾਰਨ ਦੀ ਧਮਕੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।
ਪਿੰਡ ਕਾਹਨਾ ਢੇਸੀਆਂ ਦੇ ਰਹਿਣ ਵਾਲੇ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਬਲਾਕ ਕਮੇਟੀ ਰੁੜਕਾ ਕਲਾਂ ਦਾ ਮੈਂਬਰ ਹੈ। ਸ਼ੁੱਕਰਵਾਰ ਸਵੇਰੇ ਉਸ ਨੂੰ ਰਾਣਾ ਸਿੰਘ ਢੇਸੀ ਨੇ ਦੱਸਿਆ ਕਿ ਕਰੀਬ 12 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਜਗਜੀਤ ਸਿੰਘ ਜੀਤਾ ਨੇ ਫੇਸਬੁੱਕ ’ਤ ਲਾਈਵ ਹੋ ਕੇ ਗਾਲ੍ਹਾਂ ਕੱਢੀਆਂ। ਉਸ ਨੇ ਅਪਣੇ ਫੋਨ ਵਿਚ ਫੇਸਬੁੱਕ ਖੋਲ੍ਹ ਕੇ ਦੇਖਿਆ ਤਾਂ ਜਗਜੀਤ ਜੀਤਾ ਨੇ ਉਨ੍ਹਾਂ, ਅਮਨਦੀਪ ਸਿੰਘ ਉਰਫ ਦੀਪਾ, ਰਾਣਾ ਸਿੰਘ, ਮਨੋਜ ਕੁਮਾਰ ਸਰਪੰਚ, ਸੋਨੂੰ ਪੰਡਤ ਅਤੇ ਕਾਹਨਾ ਢੇਸੀਆਂ ਦੀ ਪੰਚਾਇਤ ਨੂੰ ਗਾਲ੍ਹਾਂ ਕੱਢੀਆਂ ਸਨ। ਮੁਲਜ਼ਮ ਨੇ ਉਨ੍ਹਾਂ ਦੇ ਪਰਵਾਰ ਦੀ ਔਰਤਾਂ ’ਤੇ ਭੱਦੇ ਇਲਜ਼ਾਮ ਵੀ ਲਗਾਏ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਬਲਾਕ ਕਮੇਟੀ ਮੈਂਬਰ ਤਰਸੇਮ ਸਿੰਘ ਨੇ ਦੱਸਿਆ ਕਿ ਸਾਲ 2013 ਵਿਚ ਜਗਜੀਤ ਜੀਤਾ ਦੇ ਭਰਾ ਬਲਿਹਾਰ ਸਿੰਘ ਨੇ ਉਨ੍ਹਾਂ ਦੇ ਚਚੇਰੇ ਭਰਾ Îਇਸ਼ਰ ਸਿੰਘ ਦਾ ਕਤਲ ਕਰ ਦਿੱਤਾ ਸੀ। ਜਿਸ ਵਿਚ ਉਨ੍ਹਾਂ ਦੀ ਅਤੇ ਭਰਾ ਸਤਵਿੰਦਰ ਸਿੰਘ ਦੀ ਗਵਾਹੀ ਹੋਈ ਅਤੇ ਬਲਿਹਾਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਜਿਸ ਕਾਰਨ ਜਗਜੀਤ ਜੀਤਾ ਨੇ ਬਦਨਾਮ ਕਰਨ ਲਈ ਫੇਸਬੁੱਕ ’ਤੇ ਗਾਲ੍ਹਾਂ ਕੱਢੀਆਂ।