ਐਨਬੀਏ ਵਿਚ ਜਗ੍ਹਾ ਬਣਾਉਣ ਵਾਲੇ ਭਾਰਤੀ ਖਿਡਾਰੀ ਸਤਨਾਮ ਸਿੰਘ ਸੱਤਾ ਹੁਣ ਰੈਸਲਿੰਗ ਵਿਚ ਦਿਖਾਉਣਗੇ ਜ਼ੌਹਰ

ਲੁਧਿਆਣਾ, 27 ਜੂਨ, ਹ.ਬ. : ਸਤਨਾਮ ਸਿੰਘ ਭਮਰਾ ਉਰਫ ਸੱਤਾ, ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨ.ਬੀ.ਏ.) ਵਿੱਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੁਣ ਕੁਸ਼ਤੀ ਵਿੱਚ ਆਪਣਾ ਹੱਥ ਅਜ਼ਮਾਉਣ ਜਾ ਰਿਹਾ ਹੈ। ਉਨ੍ਹਾਂ ਨੇ ਅਮਰੀਕਾ ਵਿੱਚ ਪੇਸ਼ੇਵਰ ਲੀਗਾਂ ਨਾਲ ਗੱਠਜੋੜ ਕੀਤਾ ਹੈ। 25 ਸਾਲਾ ਸਤਨਾਮ ਨੇ 2015 ਵਿੱਚ ਡਲਾਸ ਮਾਵਰਿਕਸ ਟੀਮ ਵਿੱਚ ਥਾਂ ਬਣਾ ਕੇ ਐਨਬੀਏ ਵਿੱਚ ਇਤਿਹਾਸ ਰਚਿਆ ਸੀ। ਉਸਨੇ ਇੱਕ ਪੇਸ਼ੇਵਰ ਭਲਵਾਨ ਬਣਨ ਲਈ ਅਟਲਾਂਟਾ ਵਿੱਚ ਸਿਖਲਾਈ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਉਹ ਆਲ ਐਲੀਟ ਰੈਸਲਿੰਗ (ਏ. ਈ. ਡਬਲਯੂ.) ਵਿੱਚ ਹਿੱਸਾ ਲੈ ਸਕੇ। ਪੰਜਾਬ ਦੇ 7 ਫੁੱਟ 2 ਇੰਚ ਲੰਬੇ ਬਾਸਕਟਬਾਲ ਖਿਡਾਰੀ ਨੇ ਏਸ਼ੀਆਈ ਚੈਂਪੀਅਨਸ਼ਿਪ 2018, ਰਾਸ਼ਟਰਮੰਡਲ ਖੇਡਾਂ ਅਤੇ 2019 ਵਿਸ਼ਵ ਕੱਪ ਕੁਆਲੀਫਾਇਰ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਸਤਨਾਮ ਸਿੰਘ ਬਰਨਾਲਾ ਦੇ ਪਿੰਡ ਬੱਲੋ ਦਾ ਵਸਨੀਕ ਹੈ ਅਤੇ ਉਸ ਨੇ ਸਰਕਾਰੀ ਮਲਟੀਪਰਪਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਤੋਂ 6ਵੀਂ ਅਤੇ 7ਵੀਂ ਦੀ ਪੜ੍ਹਾਈ ਕੀਤੀ ਹੈ। ਜਦੋਂਕਿ ਉਸ ਨੇ ਨਵਭਾਰਤੀ ਸਕੂਲ ਤੋਂ 8ਵੀਂ ਦੀ ਪੜ੍ਹਾਈ ਕੀਤੀ ਹੈ। 8 ਤੋਂ ਬਾਅਦ ਰਿਲਾਇੰਸ ਕੰਪਨੀ ਦੀ ਤਰਫੋਂ ਸਤਨਾਮ ਨਾਲ ਇਕਰਾਰਨਾਮਾ ਕੀਤਾ ਗਿਆ ਅਤੇ ਉਸ ਨੂੰ ਅਮਰੀਕਾ ਲਿਜਾਇਆ ਗਿਆ। ਜਿੱਥੋਂ ਉਸ ਨੇ ਅੱਗੇ ਅਭਿਆਸ ਕੀਤਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਤਨਾਮ ਸਿੰਘ ਨੇ ਇਸ ਆਲ ਐਲੀਟ ਰੈਸਲਿੰਗ ਦਾ ਹਿੱਸਾ ਬਣਨ ਲਈ ਕਦਮ ਰੱਖਿਆ ਹੈ। ਉਸਨੇ 2017 ਵਿੱਚ ਡਬਲਯੂਡਬਲਯੂਈ ਸੈਂਟਰ ਦਾ ਦੌਰਾ ਕੀਤਾ ਅਤੇ ਪੇਸ਼ੇਵਰ ਕੁਸ਼ਤੀ ਦੀ ਸਿਖਲਾਈ ਲਈ ਸੀ।
ਹਾਲਾਂਕਿ,ਤਦ ਉਹ ਏਈਡਬਲਿਊ ਦਾ ਹਿੱਸਾ ਨਹੀਂ ਬਣੇ ਸੀ। ਏਈਡਬਲਿਊ ਦੇ ਅਧਿਕਾਰਤ ਬਿਆਨ ਅਨੁਸਾਰ ਸਤਨਾਮ ਐਨਬੀਏ ਦੇ ਹਾਲ ਆਫ ਫੇਮ ਵਿਚ ਸ਼ਾਮਲ ਸ਼ਕੀਲ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਇੱਥੇ ਪੁੱਜੇ ਹਨ, ਜੋ ਜ਼ੈਡ ਕਾਰਗਿਲ ਦੇ ਨਾਲ ਏਈਡਬਲਿਊ ਵਿਚ ਸ਼ਾਮਲ ਹੋਏ ਸੀ। ਸਤਨਾਮ 2019 ਵਿੱਚ ਡੋਪ ਟੈਸਟ ਵਿੱਚ ਫੇਲ ਹੋ ਗਿਆ ਸੀ, ਜਿਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੀ ਅਨੁਸ਼ਾਸਨੀ ਕਮੇਟੀ ਨੇ ਉਸ ’ਤੇ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਸੀ। ਪੀਬੀਏ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੱਦ ਚੰਗਾ ਹੋਣ ਕਾਰਨ ਉਹ ਉਸ ਨੂੰ ਬਾਸਕਟਬਾਲ ਵਿੱਚ ਲੈ ਕੇ ਆਏ ਸਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਾਂ ’ਚ ਵਧੀਆ ਪ੍ਰਦਰਸ਼ਨ ਨੂੰ ਦੇਖਦਿਆਂ ਕੁਝ ਪੇਸ਼ੇਵਰ ਕੁਸ਼ਤੀ ਸੰਸਥਾਵਾਂ ਪਹਿਲਾਂ ਹੀ ਕੁਸ਼ਤੀ ’ਚ ਸ਼ਾਮਲ ਹੋਣ ਲਈ ਸਤਨਾਮ ਦੇ ਮਗਰ ਲੱਗੀਆਂ ਹੋਈਆਂ ਸਨ ਪਰ ਫਿਰ ਵੀ ਉਹ ਅਮਰੀਕਾ ’ਚ ਬਾਸਕਟਬਾਲ ਦੀ ਸਿਖਲਾਈ ਦੌਰਾਨ ਉਨ੍ਹਾਂ ਦੇ ਸੰਪਰਕ ’ਚ ਰਿਹਾ। ਪਰ ਬਾਸਕਟਬਾਲ ਅਜੇ ਵੀ ਉਸਦੇ ਖੂਨ ਵਿੱਚ ਦੌੜ ਰਹੀ ਹੈ, ਜਿਸਨੂੰ ਉਹ ਭੁੱਲ ਨਹੀਂ ਸਕਦਾ। ਹਾਲਾਂਕਿ ਸਤਨਾਮ ’ਤੇ ਡੋਪ ਕਾਰਨ ਬੈਨ ਹੋਣ ਦਾ ਸਮਾਂ ਵੀ ਖਤਮ ਹੋ ਗਿਆ ਹੈ।

Video Ad
Video Ad