
ਵਾਸ਼ਿੰਗਟਨ, 2 ਫ਼ਰਵਰੀ, ਹ.ਬ. : ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਐਫਬੀਆਈ ਦੀ ਟੀਮ ਨੇ ਰਾਸ਼ਟਰਪਤੀ ਦੇ ਡੇਲਾਵੇਅਰ ਹਾਊਸ ਦੀ ਤਲਾਸ਼ੀ ਲਈ ਹੈ। ਜੋਅ ਬਾਈਡਨ ਦਾ ਇਹ ਘਰ ਜੱਦੀ ਹੈ। ਐਫਬੀਆਈ ਦੀ ਟੀਮ ਨੇ ਕਲਾਸੀਫਾਈਡ ਦਸਤਾਵੇਜ਼ਾਂ ਦੇ ਗਾਇਬ ਹੋਣ ਦੇ ਸਬੰਧ ਵਿੱਚ ਇੱਥੇ ਤਲਾਸ਼ੀ ਲਈ ਸੀ। ਇਸ ਤੋਂ ਪਹਿਲਾਂ ਵੀ ਐਫਬੀਆਈ ਨੇ ਜੋਅ ਬਾਈਡਨ ਦੇ ਇਸੇ ਘਰ ਦੀ ਤਲਾਸ਼ੀ ਲਈ ਸੀ
ਉਸ ਸਮੇਂ ਉਨ੍ਹਾਂ ਦੇ ਗੈਰੇਜ ਅਤੇ ਲਾਇਬ੍ਰੇਰੀ ਤੋਂ ਕੁਝ ਗੁਪਤ ਦਸਤਾਵੇਜ਼ ਮਿਲੇ ਸਨ। ਬੁੱਧਵਾਰ ਦੇ ਸਰਚ ਆਪਰੇਸ਼ਨ ਦੇ ਬਾਰੇ ਵਿੱਚ ਜੋਅ ਬਾਈਡਨ ਦੇ ਵਕੀਲ ਨੇ ਕਿਹਾ, ਅਸੀਂ ਪਹਿਲਾਂ ਵੀ ਉਨ੍ਹਾਂ ਜਾਂਚ ਕਰਨ ਲਈ ਕਿਹਾ ਸੀ। ਇਹ ਵੀ ਇੱਕ ਯੋਜਨਾਬੱਧ ਖੋਜ ਹੈ। ਜੋਅ ਬਾਈਡਨ ਦਾ ਇਹ ਘਰ ਰੇਹੋਬੋਧ ਇਲਾਕੇ ’ਚ ਹੈ।
ਫੈਡਰਲ ਡਿਪਾਰਟਮੈਂਟ ਆਫ਼ ਜਸਟਿਸ ਵੀ ਐਫਬੀਆਈ ਦੀ ਜਾਂਚ ਵਿੱਚ ਸ਼ਾਮਲ ਹੈ। ਕੁਝ ਦਿਨ ਪਹਿਲਾਂ ਇਸੇ ਟੀਮ ਨੇ ਵਾਸ਼ਿੰਗਟਨ ਵਿੱਚ ਜੋਅ ਬਾਈਡਨ ਦੇ ਇੱਕ ਪੁਰਾਣੇ ਦਫ਼ਤਰ ਦੀ ਵੀ ਤਲਾਸ਼ੀ ਲਈ ਸੀ। ਜੋਅ ਬਾਈਡਨ ਦੇ ਡੇਲਾਵੇਅਰ ਵਿੱਚ ਦੋ ਘਰ ਹਨ। ਇੱਕ ਵਿਲਮਿੰਗਟਨ ਵਿੱਚ ਅਤੇ ਦੂਜਾ ਰੇਹੋਬੋਥ ਵਿੱਚ।
ਜੋਅ ਬਾਈਡਨ ਦੇ ਵਕੀਲ ਬੌਬ ਬੋਸਰ ਨੇ ਦੱਸਿਆ ਕਿ 11 ਜਨਵਰੀ ਨੂੰ ਰੇਹੋਬੋਥ ਅਤੇ ਵਿਲਮਿੰਗਟਨ ਵਿੱਚ ਬਾਈਡਨ ਦੇ ਘਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ।