Home ਅਮਰੀਕਾ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਦਾ ਅਮਰੈਕੀਨ ਸਿੱਖ ਕਮੇਟੀ ਵੱਲੋਂ ਸਨਮਾਨ

ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਦਾ ਅਮਰੈਕੀਨ ਸਿੱਖ ਕਮੇਟੀ ਵੱਲੋਂ ਸਨਮਾਨ

0
ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਦਾ ਅਮਰੈਕੀਨ ਸਿੱਖ ਕਮੇਟੀ ਵੱਲੋਂ ਸਨਮਾਨ

ਸੈਕਰਾਮੈਂਟੋ 28 ਮਾਰਚ (ਹੁਸਨ ਲੜੋਆ ਬੰਗਾ)- ਅਮੈਰਕੀਨ ਸਿੱਖ ਕੌਕਸ ਕਮੇਟੀ ਵੱਲੋਂ ਭਾਰਤੀ ਮੂਲ ਦੀ ਐਲਕ ਗਰੋਵ (ਕੈਲੀਫੋਰਨੀਆ) ਦੀ ਮੇਅਰ ਬੌਬੀ ਸਿੰਘ ਐਲਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਆਗੂਆਂ ਨੇ ਬੌਬੀ ਸਿੰਘ ਐਲਨ ਦੀ ਸ਼ਲਾਘਾ ਕੀਤੀ ਤੇ ਮੇਅਰ ਬਣਨ ਦੀ ਵਧਾਈ ਦਿੱਤੀ। ਅਮੈਰੀਕਨ ਸਿੱਖ ਕਮੇਟੀ ਵੱਲੋਂ ਜਾਰੀ  ਪ੍ਰੈਸ ਬਿਆਨ ਅਨੁਸਾਰ ਬੌਬੀ ਸਿੰਘ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਸਿੱਖ ਔਰਤ ਹੈ ਜੋ ਸਿੱਧੀ ਚੋਣ ਜਿੱਤ ਕੇ ਮੇਅਰ ਬਣੀ ਹੈ।

ਕਮੇਟੀ ਅਨੁਸਾਰ ਸਿੱਖ ਸਿਧਾਤਾਂ ਨੂੰ ਪ੍ਰਣਾਈ ਹੋਈ ਬੌਬੀ ਸਿੰਘ ਬਹੁਤ ਹੀ  ਇਮਾਨਦਾਰ, ਦਯਾਵਾਨ ਤੇ ਸੇਵਾ ਭਾਵਨਾ ਵਾਲੀ ਸਖਸ਼ੀਅਤ ਹੈ। ਉਹ ਨਿਰਸਵਾਰਥ ਸੇਵਾਵਾਂ ਲਈ ਹਰ ਵਕਤ ਤਿਆਰ ਰਹਿੰਦੀ ਹੈ। ਉਨਾਂ ਦੀ ਇਸ ਪਹੁੰਚ ਕਾਰਨ ਹੀ ਐਲਕਗਰੋਵ ਦੇ ਲੋਕਾਂ ਨੇ ਉਨਾਂ ਨੂੰ ਮੇਅਰ ਦੇ ਅਹੁੱਦੇ ਲਈ ਚੁਣਿਆ ਹੈ। ਇਸ ਤੋਂ ਪਹਿਲਾਂ ਬੌਬੀ ਸਿੰਘ ਨੇ ਕਿਸਾਨਾਂ ਦੇ ਹਿੱਤ ਚ ਅਤੇ ਕਿਸਾਨਾਂ ਦੀਆਂ ਮੰਗਾਂ ਲਈ ਵੀ ਭਾਰਤ ਦੇ ਅੰਬੈਸਡਰ ਸ ਸੰਧੂ ਨੂੰ ਵੀ ਮੈਂਮੋਰੰਡਮ ਦਿੱਤਾ ਸੀ ਤੇ ਵਿਸ਼ੇਸ ਤੌਰ ਤੇ ਲਿਖਿਆ ਸੀ।