Home ਤਾਜ਼ਾ ਖਬਰਾਂ ਐਲਨ ਮਸਕ ਦਾ ਇੱਕ ਹੋਰ ਕਰਨਾਮਾ ਆਇਆ ਸਾਹਮਣੇ

ਐਲਨ ਮਸਕ ਦਾ ਇੱਕ ਹੋਰ ਕਰਨਾਮਾ ਆਇਆ ਸਾਹਮਣੇ

0
ਐਲਨ ਮਸਕ ਦਾ ਇੱਕ ਹੋਰ ਕਰਨਾਮਾ ਆਇਆ ਸਾਹਮਣੇ

ਇੱਕ ਹੋਰ ਡੀਲ ਦਾ ਐਲਾਨ ਕਰਨ ਤੋਂ ਬਾਅਦ ਮਾਰੀ ਪਲਟੀ
ਮੁੰਬਈ, 17 ਅਗਸਤ, ਹ.ਬ. : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੀਈਓ ਐਲਨ ਮਸਕ ਦਾ ਇੱਕ ਹੋਰ ਲਾਪਰਵਾਹੀ ਵਾਲਾ ਬਿਆਨ ਸਾਹਮਣੇ ਆਇਆ ਹੈ।
ਪਹਿਲਾਂ ਉਨ੍ਹਾਂ ਨੇ 36 ਹਜ਼ਾਰ ਕਰੋੜ ਦੀ ਮਾਰਕਿਟ ਵੈਲਿਊ ਵਾਲਾ ਫੁੱਟਬਾਲ ਕਲੱਬ ਮੈਨਚੈਸਟਰ ਯੂਨਾਈਟਡ ਖਰਦੀਣ ਦਾ ਐਲਾਨ ਟਵਿਟਰ ’ਤੇ ਕੀਤਾ। ਯੂਜ਼ਰਸ ਨੇ ਜਦ ਉਨ੍ਹਾਂ ਤੋਂ ਇਸ ਬਾਰੇ ਸਵਾਲ ਕੀਤੇ ਤਾਂ ਉਹ ਅਪਣੀ ਗੱਲ ਤੋਂ ਪਲਟ ਗਏ। ਉਨ੍ਹਾਂ ਕਿਹਾ ਕਿ ਮੈਂ ਤਾਂ ਮਜ਼ਾਕ ਕਰ ਰਿਹਾ ਸੀ।
ਜਿਸ ਟਵਿਟਰ ’ਤੇ ਉਨ੍ਹਾਂ ਨੇ ਇਹ ਮਜ਼ਾਕ ਕੀਤਾ ਉਸ ਨੂੰ ਖਰੀਦਣ ਦੀ ਗੱਲ ਕਰਕੇ ਵੀ ਉਹ ਕੈਂਸਲ ਕਰ ਚੁੱਕੇ ਹਨ।
ਫੁੱਟਬਾਲ ਕਲੱਬ ਮੈਨਚੈਸਟਰ ਯੂਨਾਈਟਡ ਅਤੇ ਟਵਿਟਰ ਡੀਲ ਤੋਂ ਇਲਾਵਾ ਪਹਿਲਾਂ ਵੀ ਐਲਨ ਮਸਕ ਅਪਣੇ ਗੈਰ ਜ਼ਿੰਮੇਵਾਰਾਨਾ ਟਵੀਟ ਲਈ ਚਰਚਾ ਵਿਚ ਰਹੇ ਹਨ। ਇਸ ਤੋਂ ਪਹਿਲਾਂ ਮਜ਼ਾਕੀਆ ਅੰਦਾਜ਼ ਵਿਚ ਉਨ੍ਹਾਂ ਨੇ ਸਿਆਸੀ ਪਾਰਟੀ ਨਾਲ ਅਪਣਾ ਜੁੜਾਅ ਦੱਸਦੇ ਹੋਏ ਲਿਖਿਆ ਸੀ, ਇਹ ਬਹੁਤ ਹੀ ਸਪਸ਼ਟ ਹੈ ਕਿ ਮੈਂ ਅੱਧਾ ਰਿਪਬਲਿਕਨ ਪਾਰਟੀ ਦਾ ਸਮਰਥਨ ਕਰਦਾ ਹਾਂ ਤੇ ਅੱਧਾ ਡੈਮੋਕਰੇਟਿਕ ਪਾਰਟੀ ਦਾ।
ਫੋਰਬਸ ਦੇ ਮੁਤਾਬਕ ਮੈਨਚੈਸਟਰ ਯੂਨਾਈਟਡ ਕਲੱਬ ਦੀ ਮਾਰਕਿਟ ਵੈਲਿਊ ਕਰੀਬ 36 ਹਜ਼ਾਰ ਕਰੋੜ ਰੁਪਏ ਹੈ। ਮੈਨਚੈਸਟਰ ਯੂਨਾਈਟਡ ਦੁਨੀਆ ਦੇ ਸਭ ਤੋਂ ਵਧੀਆ ਫੁੱਟਬਾਲ ਕਲੱਬਾਂ ਵਿਚੋਂ ਇੱਕ ਹੈ। ਕਲੱਬ ਨੇ 13 ਵਾਰ ਪ੍ਰੀਮੀਅਰ ਲੀਗ ਦਾ ਖਿਤਾਬ ਅਤੇ 3 ਵਾਰ ਯੂਈਐਫਏ ਚੈਂਪੀਅਨਸ ਲੀਗ ਦਾ ਖਿਤਾਬ ਅਪਣੇ ਨਾਂ ਕੀਤਾ। ਇਸ ਤੋਂ ਇਲਾਵਾ ਕਲੱਬ 20 ਵਾਰ ਇੰਗਲੈਂਡ ਦਾ ਚੈਂਪੀਅਨ ਵੀ ਰਿਹਾ ਹੈ।