ਪ੍ਰੀਮੀਅਰ ਉਮੀਦਵਾਰ ਯੂਸੀਪੀ ਤੇ ਐਨਡੀਪੀ ਲੀਡਰ ਨੇ ਵੀ ਪਾਈ ਵੋਟ
17 ਹਲਕਿਆਂ ’ਚ ਖੜ੍ਹੇ ਭਾਰਤੀ ਮੂਲ ਦੇ 24 ਉਮੀਦਵਾਰ
ਕੈਲਗਰੀ, 24 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਐਲਬਰਟਾ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਐਡਵਾਂਸ ਵੋਟਿੰਗ ਦੇ ਪਹਿਲੇ ਦਿਨ 1 ਲੱਖ ਤੋਂ ਵੱਧ ਵੋਟਰਾਂ ਨੇ ਵੋਟ ਪਾਈ। ਇਸ ਦੌਰਾਨ ਮੌਜੂਦਾ ਪ੍ਰੀਮੀਅਰ ਅਤੇ ਯੂਸੀਪੀ ਲੀਡਰ ਡੈਨੀਅਲ ਸਮਿਥ ਅਤੇ ਐਨਡੀਪੀ ਲੀਡਰ ਰੇਚਲ ਨੋਟਲੀ ਨੇ ਵੀ ਕੈਲਗਰੀ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ ਦੋਵੇਂ ਪ੍ਰੀਮੀਅਰ ਅਹੁਦੇ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਹੋਏ ਨੇ। 27 ਮਈ ਤੱਕ ਚੱਲਣ ਵਾਲੀ ਐਡਵਾਂਸ ਵੋਟਿੰਗ ਮਗਰੋਂ ਸੂਬੇ ਦੀਆਂ ਕੁੱਲ 87 ਸੀਟਾਂ ਲਈ 29 ਮਈ ਨੂੰ ਵੋਟਾਂ ਪੈਣਗੀਆਂ। ਪਹਿਲੇ ਦਿਨ ਨੂੰ ਵੇਖ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਐਡਵਾਂਸ ਵੋਟਿੰਗ ਦੌਰਾਨ ਵੋਟਰਾਂ ’ਚ ਚੰਗਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।