Home ਕੈਨੇਡਾ ਐਲਬਰਟਾ ਵਿਧਾਨ ਸਭਾ ਵਿਚ ਪੁੱਜੇ 4 ਪੰਜਾਬੀ ਵਿਧਾਇਕ

ਐਲਬਰਟਾ ਵਿਧਾਨ ਸਭਾ ਵਿਚ ਪੁੱਜੇ 4 ਪੰਜਾਬੀ ਵਿਧਾਇਕ

0

ਐਡਮਿੰਟਨ, 30 ਮਈ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਵਿਧਾਨ ਸਭਾ ਚੋਣਾਂ ਵਿਚ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਵਿਚਾਲੇ ਫਸਵੀਂ ਟੱਕਰ ਦੇਖਣ ਨੂੰ ਮਿਲੀ ਪਰ ਪ੍ਰੀਮੀਅਰ ਡੈਨੀਅਲ ਸਮਿਥ ਨੇ ਸੱਤਾ ਵਿਚ ਵਾਪਸੀ ਕਰਦਿਆਂ ਰੇਚਲ ਨੌਟਲੀ ਦੇ ਸੁਪਨੇ ਚੂਰ-ਚੂਰ ਕਰ ਦਿਤੇ। ਗਹਿਗੱਚ ਮੁਕਾਬਲੇ ਦੌਰਾਨ 87 ਸੀਟਾਂ ਵਾਲੀ ਐਲਬਰਟਾ ਵਿਧਾਨ ਸਭਾ ਵਿਚ ਯੂ.ਸੀ.ਪੀ. ਨੂੰ 49 ਅਤੇ ਐਨ.ਡੀ.ਪੀ. ਨੂੰ 38 ਸੀਟਾਂ ਮਿਲੀਆਂ। ਦੂਜੇ ਪਾਸੇ ਪੰਜਾਬੀ ਉਮੀਦਵਾਰਾਂ ਵਿਚੋਂ ਰਾਜਨ ਸਾਹਨੀ, ਪਰਮੀਤ ਸਿੰਘ ਬੋਪਾਰਾਏ, ਜਸਵੀਰ ਦਿਉਲ ਅਤੇ ਗੁਰਿੰਦਰ ਬਰਾੜ ਚੋਣ ਜਿੱਤ ਗਏ ਜਦਕਿ ਗੁਰਿੰਦਰ ਸਿੰਘ ਗਿੱਲ, ਅਮਨਪ੍ਰੀਤ ਸਿੰਘ ਗਿੱਲ ਅਤੇ ਰਣਜੀਤ ਸਿੰਘ ਬਾਠ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।