Home ਤਾਜ਼ਾ ਖਬਰਾਂ ਐਵਰੈਸਟ ਦੇ ਰਸਤੇ ਵਿਚ 59 ਸਾਲਾ ਭਾਰਤੀ ਔਰਤ ਦੀ ਮੌਤ

ਐਵਰੈਸਟ ਦੇ ਰਸਤੇ ਵਿਚ 59 ਸਾਲਾ ਭਾਰਤੀ ਔਰਤ ਦੀ ਮੌਤ

0


ਕਾਠਮੰਡੂ, 19 ਮਈ, ਹ.ਬ. : ਏਸ਼ੀਆ ਦੀ ਪਹਿਲੀ ਮਹਿਲਾ ਪੇਸਮੇਕਰ ਨਾਲ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੀ 59 ਸਾਲਾ ਭਾਰਤੀ ਪਰਬਤਾਰੋਹੀ ਦੀ ਵੀਰਵਾਰ ਨੂੰ ਨੇਪਾਲ ਵਿੱਚ ਮਾਊਂਟ ਐਵਰੈਸਟ ਦੇ ਬੇਸ ਕੈਂਪ ਵਿੱਚ ਬਿਮਾਰ ਹੋ ਜਾਣ ਕਾਰਨ ਮੌਤ ਹੋ ਗਈ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਦੇ ਨਿਰਦੇਸ਼ਕ ਯੁਵਰਾਜ ਖਾਤੀਵਾੜਾ ਨੇ ਦੱਸਿਆ ਕਿ ਸੁਜ਼ੈਨ ਲਿਓਪੋਲਡੀਨਾ ਜੀਸਸ (59) ਨੂੰ ਸੋਲਖੁੰਬੂ ਜ਼ਿਲੇ ਦੇ ਲੁਕਲਾ ਖੇਤਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਮਾਊਂਟ ਐਵਰੈਸਟ ਬੇਸਕੈਂਪ ਵਿੱਚ ਅਭਿਆਸ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਖਾਤੀਵਾੜਾ ਨੇ ਕਿਹਾ ਕਿ ਸੁਜ਼ੈਨ ਨੂੰ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਦੀ ਕੋਸ਼ਿਸ਼ ਛੱਡਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਬੇਸ ਕੈਂਪ ’ਤੇ ਅਨੁਕੂਲਤਾ ਅਭਿਆਸਾਂ ਦੌਰਾਨ ਸਾਧਾਰਨ ਰਫਤਾਰ ਬਰਕਰਾਰ ਨਹੀਂ ਰੱਖ ਸਕੀ ਸੀ ਅਤੇ ਚੜ੍ਹਨ ਵਿੱਚ ਮੁਸ਼ਕਲ ਆਉਂਦੀ ਸੀ।