ਐੱਮ.ਪੀ ਸੋਨੀਆ ਸਿੱਧੂ ਦਾ ਡਾਇਬਟੀਜ਼ ਬਿੱਲ ਸੀ-237 ਹੈਲਥ ਕਮੇਟੀ ‘ਚ ਹੋਇਆ ਪਾਸ, ਪਹੁੰਚਿਆ ਅਗਲੇ ਪੜ੍ਹਾਅ ‘ਤੇ

“ਬਰੈਂਪਟਨ ਦੇ ਕਈ ਅਹਿਮ ਪ੍ਰਾਜੈਕਟਾਂ ਲਈ ਫੈੱਡਰਲ ਲਿਬਰਲ ਸਰਕਾਰ ਨੇ ਕੀਤਾ ਫੰਡਿੰਗ ਦਾ ਐਲਾਨ” – ਸੋਨੀਆ ਸਿੱਧੂ, ਸੰਸਦ ਮੈਂਬਰ ਬਰੈਂਪਟਨ ਸਾਊਥ

ਬਰੈਂਪਟਨ – ਕੈਨੇਡਾ ਵਿੱਚ 11 ਮਿਲੀਅਨ ਲੋਕ ਡਾਇਬਟੀਜ਼ ਜਾਂ ਪ੍ਰੀ-ਡਾਇਬਟੀਜ਼ ਤੋਂ ਪੀੜ੍ਹਤ ਹਨ ਅਤੇ ਇਹ ਕਈ ਹੋਰ ਬੀਮਾਰੀਆਂ ਜਿਵੇਂ ਕਿ ਸਟਰੋਕ, ਦਿਲ ਦਾ ਦੌਰਾ ਅਤੇ ਹੋਰ ਸਿਹਤ ਸਬੰਧੀ ਮੁਸ਼ਕਲਾਂ ਦੀ ਜੜ੍ਹ ਬਣਦੀ ਹੈ। ਇਸ ਸਾਲ ਕੈਨੇਡਾ ‘ਚ ਹੋਈ ਇਨਸੁਲਿਨ ਦੀ ਖੋਜ ਦੀ 100ਵੀਂ ਵਰ੍ਹੇਗੰਢ ਹੈ ਅਤੇ ਇਸੇ ਬਾਰੇ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ “ਹੁਣ ਸਮਾਂ ਹੈ ਕਿ ਅਸੀਂ ਇੱਕ ਵਾਰ ਫਿਰ ਤੋਂ ਪਹਿਲ ਕਰਦਿਆਂ ਡਾਇਬਟੀਜ਼ ਦਾ ਇਲਾਜ ਲੱਭਣ ‘ਚ ਮੋਹਰੀ ਹੋਈਏ।”ਇਸੇ ਤਹਿਤ ਐੱਮ.ਪੀ ਸੋਨੀਆ ਸਿੱਧੂ ਵੱਲੋਂ ਸੰਸਦ ‘ਚ ਬਿੱਲ ਸੀ-237 ਲਿਆਂਦਾ ਗਿਆ ਹੈ, ਜੋ ਕਿ ਕੈਨੇਡਾ ‘ਚ ਡਾਇਬਟੀਜ਼ ਲਈ ਨੈਸ਼ਨਲ ਫਰੇਮਵਰਕ ਬਣਾਉਣ ਦੀ ਮੰਗ ਕਰਦਾ ਹੈ। ਇਹ ਬਿੱਲ ਦੂਸਰੀ ਰੀਡਿੰਗ ‘ਚ ਹਾਊਸ ਆਫ਼ ਕਾਮਨਜ਼ ‘ਚ ਪਾਸ ਹੋਣ ਤੋਂ ਬਾਅਦ ਹੈਲਥ ਕਮੇਟੀ ਨੂੰ ਰੈਫਰ ਕੀਤਾ ਗਿਆ ਸੀ। ਇਸ ਬਿੱਲ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅਤੇ ਇਹ ਹੈਲਥ ਕਮੇਟੀ ‘ਚ ਵੀ ਪਾਸ ਹੋ ਕੇ ਅਗਲੇ ਪੜ੍ਹਾਅ ‘ਤੇ ਪਹੁੰਚ ਗਿਆ ਹੈ। ਇਸ ਬਿੱਲ ਸ਼ੂਗਰ ਦੇ ਮਰੀਜ਼ਾਂ ਦੀ ਸਿਹਤ ਦੇਖਭਾਲ, ਇਲਾਜ, ਜਾਗਰੂਕਤਾ, ਅਤੇ ਰੋਕਥਾਮ ਲਈ ਬਹੁਤ ਲਾਹੇਵੰਦ ਹੋਵੇਗਾ।

Video Ad

 

ਸੋਨੀਆ ਸਿੱਧੂ ਦਾ ਇਹ ਬਿੱਲ ਡਾਇਬਟੀਜ਼ ਅਤੇ ਪ੍ਰੀ-ਡਾਇਬਟੀਜ਼ ਸਬੰਧੀ ਜਾਣਕਾਰੀ, ਕਲੀਨਿਕਲ ਅਭਿਆਸ ਦਿਸ਼ਾ-ਨਿਰਦੇਸ਼, ਸਿਹਤ ਸੰਭਾਲ ਅਤੇ ਸ਼ੂਗਰ ਦੀ ਰੋਕਥਾਮ ਅਤੇ ਇਲਾਜ ਨਾਲ ਸਬੰਧਤ ਹੋਰ ਪੇਸ਼ੇਵਰਾਂ ਅਤੇ ਸਿਹਤ ਮਾਹਰਾਂ ਦੀ ਸਿਖਲਾਈ, ਰਿਸਰਚ ਨੂੰ ਉਤਸ਼ਾਹਿਤ ਕਰਨਾ ਅਤੇ ਸ਼ੂਗਰ ਦੀ ਰੋਕਥਾਮ ਅਤੇ ਇਲਾਜ ਬਾਰੇ ਡਾਟਾ ਇਕੱਤਰ ਕਰਨ ਵਿੱਚ ਸੁਧਾਰ; ਸ਼ੂਗਰ ਦੀ ਰੋਕਥਾਮ ਅਤੇ ਇਲਾਜ ਦੇ ਸੰਬੰਧ ਵਿਚ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਨੂੰ ਉਤਸ਼ਾਹਿਤ ਕਰਨਾ; ਅਤੇ ਡਾਇਬਟੀਜ਼ ਦੀ ਰੋਕਥਾਮ ਅਤੇ ਇਲਾਜ ਦੇ ਢਾਂਚੇ, ਰਣਨੀਤੀਆਂ ਅਤੇ ਵਧੀਆ ਪ੍ਰੈਕਟਿਸਾਂ ਨੂੰ ਧਿਆਨ ਵਿੱਚ ਰੱਖਣ ‘ਤੇ ਕੇਂਦ੍ਰਤ ਹਨ। ਇਸ ‘ਤੇ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਬਰੈਂਪਟਨ ਵਾਸੀਆਂ ਦੀ ਬਿਹਤਰੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਉਹ ਅੱਗੇ ਵੀ ਅਜਿਹੀ ਕੋਸ਼ਿਸ਼ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਚਾਹੇ ਗੱਲ ਲੌਂਗ ਟਰਮ ਕੇਅਰ ਹੋਮ ਦੇ ਮੁੱਦੇ ਦੀ ਹੋਵੇ, ਜਾਂ ਫਿਰ ਨੌਜਵਾਨਾਂ ਦੀ ਬਿਹਤਰ ਭਵਿੱਖ ਅਤੇ ਨੌਕਰੀਆਂ ਦੀ, ਉਹਨਾਂ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਤਿੰਨੇ ਪੱਧਰ ਦੀਆਂ ਸਰਕਾਰਾਂ ਨਾਲ ਮਿਲ ਕੇ ਬਰੈਂਪਟਨ ਦੀ ਬਿਹਤਰੀ ਲਈ ਲੋੜੀਂਦੇ ਪ੍ਰਾਜਕੈਟ ਲਿਆਂਦੇ ਜਾਣ। ਉਹਨਾਂ ਨੇ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਪ੍ਰੋਵਿੰਸ਼ਲ ਅਤੇ ਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਅਹਿਮ ਮੁੱਦਿਆਂ ਨੂੰ ਵਿਚਾਰਦੇ ਰਹਿੰਦੇ ਹਨ ਤਾਂ ਜੋ ਲੋੜੀਂਦੇ ਕਦਮ ਚੁੱਕੇ ਜਾ ਸਕਣ।

Video Ad