Home ਤਾਜ਼ਾ ਖਬਰਾਂ ਓਮਾਨ ਵਿਚ ਫਸੀਆਂ ਪੰਜਾਬ ਦੀਆਂ 34 ਲੜਕੀਆਂ, 15 ਦੀ ਵਤਨ ਵਾਪਸੀ ਹੋਈ

ਓਮਾਨ ਵਿਚ ਫਸੀਆਂ ਪੰਜਾਬ ਦੀਆਂ 34 ਲੜਕੀਆਂ, 15 ਦੀ ਵਤਨ ਵਾਪਸੀ ਹੋਈ

0


ਚੰਡੀਗੜ੍ਹ, 25 ਮਈ, ਹ.ਬ. : ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਕੇ ਓਮਾਨ ਵਿਚ ਫਸੀਆਂ 34 ਭਾਰਤੀ ਲੜਕੀਆਂ ਵਿਚੋਂ ਹੁਣ ਤੱਕ 14 ਲੜਕੀਆਂ ਨੂੰ ਵਾਪਸ ਉਨ੍ਹਾਂ ਦੇ ਪਰਵਾਰਾਂ ਨਾਲ ਮਿਲਾ ਦਿੱਤਾ ਗਿਆ ਹੈ। ਮਿਸ਼ਨ ਹੋਪ ਦੇ ਤਹਿਤ ਬੁਧਵਾਰ ਨੂੰ 8 ਲੜਕੀਆਂ ਨੂੰ ਓਮਾਨ ਤੋਂ ਦਿੱਲੀ ਲਿਆਇਆ ਗਿਆ ਅਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਉਨ੍ਹਾਂ ਦੇ ਪਰਵਾਰਾਂ ਨਾਲ ਮਿਲਾਇਆ ਗਿਆ। ਪਿਛਲੇ ਹਫਤੇ ਵੀ 7 ਲੜਕੀਆਂ ਨੂੰ ਭਾਰਤ ਲਿਆਇਆ ਗਿਆ ਸੀ। ਲੜਕੀਆਂ ਨੂੰ ਪਹਿਲਾਂ ਬਚਾ ਕੇ ਮਸਕਟ ਦੇ ਗੁਰੂ ਘਰ ਵਿਚ ਰੱਖਿਆ ਗਿਆ ਸੀ। ਫੇਰ ਉਥੋਂ ਭਾਰਤ ਭੇਜਿਆ ਜਾ ਰਿਹਾ। ਉਥੋਂ ਪਰਤੀ ਮਹਿਲਾਵਾਂ ਨੇ ਦੱਸਿਆ ਕਿ ਬਿਹਤਰ ਜ਼ਿੰਦਗੀ ਅਤੇ ਚੰਗੀ ਤਨਖਾਹ ਦਿਵਾਉਣ ਦਾ ਵਾਅਦਾ ਕਰਕੇ ਇੱਕ ਏਜੰਟ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਵੀਜ਼ਾ ਪਾਸਪੋਰਟ ਦੀ ਵਿਵਸਥਾ ਤੋਂ ਬਾਅਦ 25 ਨਵੰਬਰ 2022 ਨੂੰ ਉਹ ਓਮਾਨ ਚਲੀ ਗਈ। ਉਥੇ 130 ਰਿਆਲ ਪ੍ਰਤੀ ਮਹੀਨਾ ਦੀ ਸੈਲਰੀ ’ਤੇ ਨੌਕਰੀ ਦਾ ਵਾਅਦਾ ਕੀਤਾ ਗਿਆ। ਪਰ ਉਥੇ ਕੋਈ ਤਨਖਾਹ ਨਹੀਂ ਦਿੱਤੀ ਗਈ। ਕਾਫੀ ਜ਼ਿਆਦਾ ਕੰਮ ਕਰਵਾਇਆ ਜਾਂਦਾ ਸੀ। ਉਥੇ ਕੰਮ ’ਤੇ ਜਾਣ ਵਾਲੀ ਜ਼ਿਆਦਾਤਰ ਔਰਤਾਂ ਦੇ ਨਾਲ ਇਹੀ ਕੁਝ ਹੁੰਦਾ ਹੈ। ਪੁੱਜਦੇ ਹੀ ਪਾਸਪੋਰਟ ਖੋਹ ਲਿਆ ਜਾਂਦਾ ਹੈ। ਜ਼ਿੰਦਗੀ ਨਰਕ ਬਣ ਗਈ ਸੀ। ਸੰਸਥਾ ਦੀ ਮਦਦ ਨਾਲ ਉਹ ਮੁੜ ਤੋਂ ਅਪਣੇ ਪਰਵਾਰ ਨੰ ਮਿਲੀ। ਉਥੇ ਇੱਕ Çੲੱਕ ਦਿਨ ਕੱਟਣਾ ਮੁਸ਼ਕਲ ਹੋ ਰਿਹਾ ਸੀ। ਹਾਲਾਂਕਿ ਉਥੇ ਗੁਰਦੁਆਰੇ ਵਿਚ ਜਗ੍ਹਾ ਮਿਲਣ ਤੋਂ ਬਾਅਦ ਦਿੱਕਤ ਨਹੀਂ ਸੀ। ਉਥੇ ਹਾਲੇ ਵੀ 19 ਕੁੜੀਆਂ ਫਸੀਆਂ ਹੋਈਆਂ ਹਨ। ਰਾਜ ਸਭਾ ਸਾਂਸਦ ਅਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਇੰਟਰਨੇਸ਼ਨਲ ਪ੍ਰੈਜ਼ੀਡੈਂਟ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਉਹ ਬਾਕੀ ਫਸੀ ਹੋਈਆਂ ਲੜਕੀਆਂ ਨੂੰ ਵੀ ਛੇਤੀ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।