Home ਨਜ਼ਰੀਆ ਓਵੈਸੀ ਨੇ ਕਿਹਾ – ਪੀਐਮ ਮੋਦੀ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ, ਫਿਰ ਉਹ ਮੁਰਸ਼ੀਦਾਬਾਦ ਦੇ ਲੋਕਾਂ ਨੂੰ ਬੰਗਲਾਦੇਸ਼ੀ ਕਿਉਂ ਕਹਿੰਦੇ ਹਨ?

ਓਵੈਸੀ ਨੇ ਕਿਹਾ – ਪੀਐਮ ਮੋਦੀ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ, ਫਿਰ ਉਹ ਮੁਰਸ਼ੀਦਾਬਾਦ ਦੇ ਲੋਕਾਂ ਨੂੰ ਬੰਗਲਾਦੇਸ਼ੀ ਕਿਉਂ ਕਹਿੰਦੇ ਹਨ?

0
ਓਵੈਸੀ ਨੇ ਕਿਹਾ – ਪੀਐਮ ਮੋਦੀ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ, ਫਿਰ ਉਹ ਮੁਰਸ਼ੀਦਾਬਾਦ ਦੇ ਲੋਕਾਂ ਨੂੰ ਬੰਗਲਾਦੇਸ਼ੀ ਕਿਉਂ ਕਹਿੰਦੇ ਹਨ?

ਕੋਲਕਾਤਾ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਆਲ ਇੰਡੀਆ ਮਜ਼ਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਐਮ) ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਉਸ ਬਿਆਨ ਲਈ ਨਿਸ਼ਾਨਾ ਸਾਧਿਆ ਹੈ, ਜਿਸ ‘ਚ ਉਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਦੀ ਗੱਲ ਕੀਤੀ ਹੈ। ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ‘ਚ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਨਰਿੰਦਰ ਮੋਦੀ ਕਹਿੰਦੇ ਹਨ ਕਿ ਉਹ ਬੰਗਲਾਦੇਸ਼ ਦੀ ਆਜ਼ਾਦੀ ਲਈ ਜੇਲ੍ਹ ਗਏ ਸਨ, ਦੂਜੇ ਪਾਸੇ ਉਹ ਮੁਰਸ਼ੀਦਾਬਾਦ ਦੇ ਲੋਕਾਂ ਨੂੰ ਬੰਗਲਾਦੇਸ਼ੀ-ਘੁਸਪੈਠੀਆ ਕਹਿ ਕੇ ਗਾਲਾਂ ਕੱਢਦੇ ਹਨ।
ਅਸਦੁਦੀਨ ਓਵੈਸੀ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਕੀਤਾ ਸੀ। ਜੇ ਤੁਸੀਂ ਬੰਗਲਾਦੇਸ਼ ਲਈ ਸੱਤਿਆਗ੍ਰਹਿ ਕੀਤਾ ਸੀ ਤਾਂ ਤੁਸੀਂ ਮੁਰਸ਼ੀਦਾਬਾਦ ਦੇ ਲੋਕਾਂ ਨੂੰ ਬੰਗਲਾਦੇਸ਼ੀ ਨੂੰ ਕਿਉਂ ਬੁਲਾ ਰਹੇ ਹੋ। ਤੁਸੀਂ ਸਾਨੂੰ ਗਾਲਾਂ ਕਿਉਂ ਕੱਢ ਰਹੇ ਹੋ?”
ਓਵੈਸੀ ਨੇ ਕਿਹਾ ਕਿ ਭਾਜਪਾ ਸਮਾਜ ‘ਚ ਨਫ਼ਰਤੀ ਬੀਜਣ ਲਈ ਕੰਮ ਕਰ ਰਹੀ ਹੈ। ਅੱਜ ਭਾਜਪਾ ਦੀ ਨਫ਼ਰਤ ਕਾਰਨ ਮੰਦਰ ‘ਚ ਪਾਣੀ ਪੀਣ ਵਾਲੇ ਬੱਚਿਆਂ ਦੀ ਵੀ ਜਾਨ ਜਾ ਰਹੀ ਹੈ। ਮੁਸਲਮਾਨਾਂ ਨੂੰ ਜਿਹਾਦੀ ਕਿਹਾ ਜਾ ਰਿਹਾ ਹੈ। ਕਬਾਇਲੀਆਂ ਨੂੰ ਨਕਸਲੀ ਕਹਿ ਕੇ ਮਾਰਿਆ ਜਾ ਰਿਹਾ ਹੈ। ਜੇ ਕੋਈ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ ਤਾਂ ਇਸ ਨੂੰ ਗੱਦਾਰ ਕਿਹਾ ਜਾਂਦਾ ਹੈ। ਓਵੈਸੀ ਨੇ ਪਿਛਲੇ ਹਫ਼ਤੇ ਪੱਛਮੀ ਬੰਗਾਲ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਹ ਮੁਰਸ਼ੀਦਾਬਾਦ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨੀਂ ਬੰਗਲਾਦੇਸ਼ ਦੇ ਦੌਰੇ ‘ਤੇ ਸਨ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ‘ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ 50 ਸਾਲ ਪਹਿਲਾਂ ਜਦੋਂ ਉਹ 20-22 ਸਾਲ ਦੇ ਸਨ, ਉਨ੍ਹਾਂ ਨੇ ਬੰਗਲਾਦੇਸ਼ ਦੇ ਲੋਕਾਂ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਕੀਤਾ ਸੀ। ਉਦੋਂ ਉਨ੍ਹਾਂ ਨੇ ਗ੍ਰਿਫ਼ਤਾਰੀ ਦਿੱਤੀ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੇ ਹੱਕ ‘ਚ ਜੇਲ੍ਹ ਗਏ ਸਨ।