ਕਈ ਮਹੀਨਿਆਂ ਬਾਅਦ ਚਰਨਜੀਤ ਚੰਨੀ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ

ਲੁਧਿਆਣਾ, 26 ਸਤੰਬਰ, ਹ.ਬ. : 111 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉਹ ਵਿਦੇਸ਼ੀ ਧਰਤੀ ’ਤੇ ਦੋਸਤਾਂ ਨਾਲ ਘੁੰਮਦਾ ਦੇਖਿਆ ਗਿਆ। ਇਹ ਤਸਵੀਰਾਂ ਉਸ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਪਲੋਡ ਕੀਤੀਆਂ ਹਨ। ਦੱਸ ਦੇਈਏ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਪਾਰਟੀ ਗਤੀਵਿਧੀਆਂ ਤੋਂ ਗਾਇਬ ਹੋ ਗਏ ਸਨ। ਚੰਨੀ ਆਪਣੇ ਮੁੱਖ ਮੰਤਰੀ ਰਹਿੰਦਿਆਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ’ਚ ਰਹਿੰਦੇ ਸਨ। ਚੰਨੀ ਕਦੇ ਸਟੇਜ ’ਤੇ ਭੰਗੜਾ ਪਾਉਂਦੇ, ਕਦੇ ਬੱਕਰੀ ਦਾ ਦੁੱਧ ਕੱਢਦੇ, ਕਦੇ ਮੰਜੀ ਬੁਣਦੇ, ਕਦੇ ਢਾਬੇ ’ਤੇ ਤੜਕਾ ਲਗਾਉਂਦੇ ਤੇ ਕਦੇ ਲੋਕਾਂ ਦੇ ਵਿਚਕਾਰ ਬੈਠ ਕੇ ਚਾਹ ਪੀਂਦੇ ਦੇਖੇ ਗਏ।

Video Ad
Video Ad