ਕਟੀ-ਫਟੀ ਜੀਨਸ ‘ਤੇ ਕੰਗਨਾ ਨੇ ਕਿਹਾ – ਅਜਿਹੀ ਜੀਨਸ ਪਾਉਣ ਵਾਲੇ ਨੌਜਵਾਨ ਭਿਖਾਰੀ ਦੀ ਤਰ੍ਹਾਂ ਲੱਗਦੇ ਹਨ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਆਪਣੇ ਬਿਆਨਾਂ ਕਾਰਨ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ। ਰਾਮ ਤੀਰਥ ਸਿੰਘ ਨੇ ਔਰਤਾਂ ਦੇ ਕਟੀ-ਫਟੀ ਜੀਨਸ ਪਹਿਨਣ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਸੰਸਕਾਰਾਂ ਦੀ ਦੁਹਾਈ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਫਟੀ ਜੀਨਸ ਪਹਿਨਣ ਵਾਲੀਆਂ ਔਰਤਾਂ ਆਪਣੇ ਬੱਚਿਆਂ ਨੂੰ ਕਿਹੜੇ ਸੰਸਕਾਰ ਸਿਖਾ ਰਹੀਆਂ ਹਨ? ਆਪਣੇ ਇਸ ਬਿਆਨ ਤੋਂ ਬਾਅਦ ਤੀਰਥ ਸਿੰਘ ਰਾਵਤ ਸੋਸ਼ਲ ਮੀਡੀਆ ਅਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ।
ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੀ ਗੱਲ ਰੱਖੀ ਹੈ। ਹਾਲਾਂਕਿ ਕੰਗਨਾ ਨੇ ਜੋ ਕੁਝ ਕਿਹਾ ਕਿ ਉਸ ਤੋਂ ਸਾਫ਼ ਹੈ ਕਿ ਉਹ ਤੀਰਥ ਸਿੰਘ ਰਾਵਤ ਦੇ ਵਿਰੋਧ ‘ਚ ਕਦੇ ਨਹੀਂ ਹੈ, ਪਰ ਉਸ ਨੇ ਆਪਣੀ ਗੱਲ ਬਖੂਬੀ ਸਮਝਾ ਦਿੱਤੀ ਹੈ। ਉਹ ਵੀ ਖ਼ੁਦ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ।
ਕੰਗਨਾ ਰਨੌਤ ਨੇ ਟਵੀਟ ਕਰਕੇ ਨੌਜਵਾਨਾਂ ਨੂੰ ਜੀਨਸ ਪਹਿਨਣ ਦਾ ਸਹੀ ਤਰੀਕਾ ਸਿਖਾਇਆ ਹੈ। ਕੰਗਨਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਜ਼ਿਆਦਾਤਰ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖਦੀ ਹੈ। ਕੰਗਨਾ ਨੇ ਆਪਣੇ ਟਵੀਟ ‘ਚ ਕਿਹ, “ਜੇ ਤੁਸੀਂ ਕਟੀ-ਫਟੀ ਜੀਨਸ ਪਹਿਨਣਾ ਚਾਹੁੰਦੇ ਹੋ ਤਾਂ ਮੌਸਮ ਦਾ ਧਿਆਨ ਰੱਖੋ, ਜਿਵੇਂ ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਤਾਂ ਕਿ ਇਹ ਤੁਹਾਡਾ ਸਟਾਈਲ ਲੱਗੇ ਨਾ ਕਿ ਤੁਸੀਂ ਆਪਣੀ ਭਿਖਾਰੀਆਂ ਵਾਲੀ ਹਾਲਤ ਨੂੰ ਪ੍ਰਗਟਾਓ। ਕਿਸੇ ਨੂੰ ਅਜਿਹੇ ਨਾ ਲੱਗੇ ਕਿ ਤੁਹਾਨੂੰ ਇਸ ਮਹੀਨੇ ਘਰ ਵਾਲਿਆਂ ਨੇ ਪੈਸੇ ਨਹੀਂ ਦਿੱਤੇ। ਇਨ੍ਹੀਂ ਦਿਨੀਂ ਜ਼ਿਆਦਾਤਰ ਨੌਜਵਾਨ ਲੜਕੇ ਅਜਿਹਾ ਹੀ ਕਰਦੇ ਨਜ਼ਰ ਆ ਰਹੇ ਹਨ।”
ਉੱਤਰਾਖੰਡ ਦੇ ਸੀ.ਐਮ. ਨੇ ਰਿਪਡ ਜੀਨਸ ਨੂੰ ਲੈ ਕੇ ਦਿੱਤਾ ਸੀ ਬਿਆਨ
ਦੱਸ ਦੇਈਏ ਕਿ ਹਾਲ ਹੀ ‘ਚ ਤੀਰਥ ਸਿੰਘ ਰਾਵਤ ਉੱਤਰਾਖੰਡ ਦੇ ਨਵੇਂ ਸੀ.ਐਮ. ਬਣੇ ਹਨ ਅਤੇ ਨਵੇਂ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਦਾ ਬਿਆਨ ਵਿਵਾਦਾਂ ’ਚ ਇਸ ਕਦਰ ਛਾ ਗਿਆ ਹੈ ਕਿ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਰਿਪਡ ਜੀਨਸ ਸਮਾਜ ਨੂੰ ਤੋੜਣ ਦਾ ਕੰਮ ਕਰ ਰਹੀ ਹੈ। ਅਮਿਤਾਭ ਬੱਚਨ ਦੀ ਦੋਹਤੀ ਨਵੇਲੀ ਨੇ ਸਭ ਤੋਂ ਪਹਿਲਾਂ ਇਸ ‘ਤੇ ਵਿਰੋਧ ਜਤਾਇਆ ਸੀ। ਨਵਿਆ ਨੇ ਰਿਪਡ ਜੀਨਸ ‘ਚ ਤਸਵੀਰ ਸ਼ੇਅਰ ਕਰਕੇ ਸੀ.ਐਮ. ਦੇ ਬਿਆਨ ‘ਤੇ ਸਖ਼ਤ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਰਿਪਡ ਜੀਨਸ ਮਾਣ ਨਾਲ ਪਾਵਾਂਗੀ।

Video Ad
Video Ad