ਕਟੀ-ਫਟੀ ਜੀਨਸ ਵਾਲੇ ਬਿਆਨ ‘ਤੇ ਘਿਰੇ ਤੀਰਥ ਸਿੰਘ ਰਾਵਤ – ਸੀਐਮ ਸਾਬ੍ਹ ਸੋਚ ਬਦਲੋ, ਤਾਂ ਹੀ ਦੇਸ਼ ਬਦਲੇਗਾ : ਪ੍ਰਿਯੰਕਾ ਚਤੁਰਵੇਦੀ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਔਰਤਾਂ ਦੇ ਕੱਪੜਿਆਂ ਬਾਰੇ ਜਿਹੜਾ ਬਿਆਨ ਦਿੱਤਾ ਗਿਆ ਹੈ, ਉਸ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਬਿਆਨ ‘ਤੇ ਜਿੱਥੇ ਬਹਿਸ ਛਿੜ ਗਈ ਹੈ, ਉੱਥੇ ਹੀ ਸਿਆਸੀ ਬਿਆਨਬਾਜ਼ੀਆਂ ਦੇ ਵੀ ਢੇਰ ਲੱਗ ਗਏ ਹਨ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਤੀਰਥ ਸਿੰਘ ਰਾਵਤ ਦੇ ਬਿਆਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਮਹੂਆ ਮੋਇਤਰਾ ਤੋਂ ਇਲਾਵਾ ਪ੍ਰਿਯੰਕਾ ਚਤੁਰਵੇਦੀ ਨੇ ਵੀ ਤੀਰਥ ਸਿੰਘ ਰਾਵਤ ਨੂੰ ਨਿਸ਼ਾਨਾ ਬਣਾਇਆ ਹੈ।
ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਟਵਿੱਟਰ ‘ਤੇ ਲਿਖਿਆ, “ਉਤਰਾਖੰਡ ਦੇ ਮੁੱਖ ਮੰਤਰੀ ਕਹਿੰਦੇ ਹਨ, ‘ਜਦੋਂ ਮੈਂ ਹੇਠਾਂ ਵੇਖਿਆ ਤਾਂ ਗਮ ਬੂਟ ਸਨ ਅਤੇ ਉੱਪਰ ਵੇਖਿਆ ਤਾਂ… ਐਨਜੀਓ ਚਲਾਉਂਦੀ ਹੈ ਅਤੇ ਫਟੀ ਜੀਨਸ ‘ਚੋਂ ਗੋਡੇ ਵਿਖਾਈ ਦਿੰਦੇ ਹਨ?” ਸੀਐਮ ਸਾਬ੍ਹ ਜਦੋਂ ਤੁਹਾਨੂੰ ਵੇਖਿਆ ਤਾਂ ਉੱਪਰ-ਥੱਲੇ-ਅੱਗੇ-ਪਿੱਛੇ ਸਾਨੂੰ ਸਿਰਫ਼ ਬੇਸ਼ਰਮ ਸ਼ਖ਼ਸ ਵਿਖਾਈ ਦਿੰਦਾ ਹੈ।”
ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਅੱਗੇ ਲਿਖਿਆ, “ਤੁਸੀਂ ਸੂਬਾ ਚਲਾਉਂਦੇ ਹੋ ਅਤੇ ਦਿਮਾਗ ਨੂੰ ਫਟੇ ਗੋਡੇ ਵਿਖਾਈ ਦਿੰਦੇ ਹਨ।”
ਦੱਸ ਦੇਈਏ ਕਿ ਸਿਰਫ਼ ਮਹੂਆ ਮੋਇਤਰਾ ਹੀ ਨਹੀਂ ਸਗੋਂ ਕਈ ਸਿਆਕੀ ਪਾਰਟੀਆਂ ਦੇ ਆਗੂਆਂ ਨੇ ਵੀ ਤੀਰਥ ਸਿੰਘ ਰਾਵਤ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਕਾਂਗਰਸ ਪਾਰਟੀ ਵੀ ਸੋਸ਼ਲ ਮੀਡੀਆ ‘ਤੇ ਤੀਰਥ ਸਿੰਘ ਰਾਵਤ ਦੇ ਬਿਆਨ ਦੀ ਲਗਾਤਾਰ ਨਿਖੇਧੀ ਕਰ ਰਹੀ ਹੈ।
ਸ਼ਿਵਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਵੀ ਤੀਰਥ ਸਿੰਘ ਰਾਵਤ ਦੇ ਬਿਆਨ ‘ਤੇ ਟਿੱਪਣੀ ਕੀਤੀ ਹੈ। ਪ੍ਰਿਯੰਕਾ ਚਤੁਰਵੇਦੀ ਨੇ ਲਿਖਿਆ, “ਦੇਸ਼ ਦੀ ਸੰਸਕ੍ਰਿਤੀ ਅਤੇ ਸੱਭਿਆਚਾਰ ‘ਤੇ ਉਨ੍ਹਾਂ ਮਰਦਾਂ ਨੂੰ ਫ਼ਰਮ ਪੈਂਦਾ ਹੈ, ਜੋ ਔਰਤਾਂ ਅਤੇ ਉਨ੍ਹਾਂ ਦੇ ਕੱਪੜਿਆਂ ਦਾ ਫ਼ੈਸਲਾ ਕਰਦੇ ਹਨ। ਸੋਚ ਬਦਲੋ ਮੁੱਖ ਮੰਤਰੀ ਜੀ, ਤਾਂ ਹੀ ਦੇਸ਼ ਬਦਲੇਗਾ।”
ਬੀਤੇ ਦਿਨੀਂ ਆਏ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੱਡੀ ਬਹਿਸ ਛਿੜੀ ਹੋਈ ਹੈ। ਇੰਨਾ ਹੀ ਨਹੀਂ ਤੀਰਥ ਸਿੰਘ ਰਾਵਤ ਦੇ ਬਿਆਨ ਦੇ ਵਿਰੋਧ ‘ਚ ਸੋਸ਼ਲ ਮੀਡੀਆ ਉੱਤੇ ਇਕ ਨਵਾਂ ਹੈਸ਼ਟੈਗ ਚਲਾ ਰਿਹਾ ਹੈ। #RippedJeansTwitter.
ਤੀਰਥ ਸਿੰਘ ਰਾਵਤ ਨੇ ਕੀ ਕਿਹਾ ਸੀ?
ਦੱਸਣਯੋਗ ਹੈ ਕਿ ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਸੰਸਕਾਰਾਂ ਦੀ ਘਾਟ ‘ਚ ਨੌਜਵਾਨ ਅਜੀਬੋ-ਗਰੀਬ ਫੈਸ਼ਨ ਕਰਨ ਲੱਗੇ ਹਨ। ਰਾਵਤ ਨੇ ਕਿਹਾ ਸੀ ਕਿ ਕੁੜੀਆਂ ਫਟੀ ਜੀਨਸ ਪਹਿਨ ਰਹੀਆਂ ਹਨ, ਇਹ ਕਿਸ ਤਰ੍ਹਾਂ ਦੇ ਸੰਸਕਾਰ ਹਨ।

Video Ad
Video Ad