ਕਪੂਰਥਲਾ ਤੋਂ ਡਰੱਗਜ਼ ਦੀ ਡਿਲੀਵਰੀ ਦੇਣ ਆਏ ਤਸਕਰ ਮਾਂ-ਪੁੱਤ ਜਲੰਧਰ ਵਿਚ ਗ੍ਰਿਫਤਾਰ

ਜਲੰਧਰ, 30 ਮਾਰਚ, ਹ.ਬ. : ਕਪੂਰਥਲਾ ਤੋਂ ਡਰੱਗਜ਼ ਦੀ ਡਿਲੀਵਰੀ ਦੇਣ ਆਏ ਤਸਕਰ ਮਾਂ-ਪੁੱਤ ਨੂੰ ਜਲੰਧਰ ਵਿਚ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਤਸਕਰ ਬਗੈਰ ਨੰਬਰ ਦੀ ਪਲਸਰ ਬਾਈਕ ’ਤੇ ਆ ਰਹੇ ਸੀ ਲੇਕਿਨ ਕਿਸੇ ਮੁਖ਼ਬਰ ਨੇ ਪੁਲਿਸ ਦੇ ਅੱਗੇ ਉਨ੍ਹਾਂ ਦਾ ਰਾਜ਼ ਖੋਲ੍ਹ ਦਿੱਤਾ। ਤਲਾਸ਼ੀ ਲੈਣ ’ਤੇ ਮਾਂ ਦੇ ਫੜੇ ਪਰਸ ਤੋਂ ਪੁਲਿਸ ਨੂੰ 25 ਗਰਾਮ ਡਰੱਗਜ਼ ਬਰਾਮਦ ਹੋਈ। ਦੋਵਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਜਲੰਧਰ ਵਿਚ ਕਿਸ ਨੂੰ ਡਰੱਗਜ਼ ਦੇਣ ਆਏ ਸੀ।
ਏਐਸਆਈ ਗੁਰਮੀਤ ਰਾਮ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਕਰਤਾਰਪੁਰ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਸੀ। ਉਥੇ ਉਨ੍ਹਾਂ ਮੁਖ਼ਬਰੀ ਮਿਲੀ ਕਿ ਕਪੂਰਥਲਾ ਜ਼ਿਲ੍ਹੇ ਦੇ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਡੋਗਰਾਵਾਲੀ ਦੀ ਰਹਿਣ ਵਾਲੀ ਕਸ਼ਮੀਰ ਕੌਰ ਅਤੇ ਉਸ ਦਾ ਬੇਟਾ ਬਲਵਿੰਦਰ ਸਿੰਘ ਉਰਫ ਬਿੰਦਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਮੁਲਜ਼ਮ ਬਗੈਰ ਨੰਬਰ ਦੀ ਪਲਸਰ ਬਾਈਕ ’ਤੇ ਡਰੱਗਜ਼ ਲੈ ਕੇ ਆ ਰਹੇ ਹਨ। ਪੁਲਿਸ ਨੇ ਤੁਰੰਤ ਕਪੂਰਥਲਾ ਤੋਂ ਕਰਤਾਰਪੁਰ ਵੱਲ ਆਉਂਦੀ ਸੜਕ ’ਤੇ ਨਾਕਾ ਲਾ ਲਿਆ। ਕੁਝ ਦੇਰ ਬਾਅਦ ਪੁਲਿਸ ਨੇ ਉਨ੍ਹਾ ਨੂੰ ਆਉਂਦੇ ਦੇਖ ਲਿਆ। ਪੁਲਿਸ ਨੇ ਪੁਛਗਿੱਛ ਕੀਤੀ ਤਾਂ ਕਸ਼ਮੀਰ ਕੌਰ ਅਤੇ ਉਸ ਦਾ ਬੇਟਾ ਬਲਵਿੰਦਰ ਬਿੰਦਰ ਨਿਕਲਿਆ। ਪੁਲਿਸ ਨੇ ਜਦੋਂ ਤਲਾਸ਼ੀ ਲਈ ਤਾਂ 25 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

Video Ad
Video Ad