
ਕਪੂਰਥਲਾ, 18 ਅਗਸਤ, ਹ.ਬ. : ਕਪੂਰਥਲਾ ਸੈਸ਼ਨ ਕੋਰਟ ’ਚ ਪੰਜਾਬ ਪੁਲਿਸ ਦਾ ਖੌਫਨਾਕ ਚਿਹਰਾ ਸਾਹਮਣੇ ਆਇਆ। ਥਾਣਾ ਢਿਲਵਾਂ ’ਚ ਦਰਜ ਹੋਏ ਡਕੈਤੀ ਦੇ ਮਾਮਲੇ ’ਚ ਉਸ ਸਮੇਂ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦੇ ਕੈਦੀ ਨੇ ਕੋਰਟ ’ਚ ਆਪਣੀ ਕਮੀਜ਼ ਲਾਹ ਕੇ ਬੈਂਚ ਨੂੰ ਦਿਖਾਈ। ਕੈਦੀ ਨੇ ਕਿਹਾ, ਜੱਜ ਸਾਹਬ! ਪੁਲਿਸ ਨੇ ਗਰਮ ਰਾਡ ਨਾਲ ਮੇਰੀ ਪਿੱਠ ’ਤੇ ਜ਼ਬਰਦਸਤੀ ਗੈਂਗਸਟਰ ਲਿਖ ਦਿੱਤਾ। ਪੰਜਾਬ ਪੁਲਿਸ ਦੇ ਇਸ ਅਣਮਨੁੱਖੀ ਵਤੀਰੇ ਨੂੰ ਦੇਖ ਕੇ ਜਿੱਥੇ ਜੱਜ ਹੱਕਾ-ਬੱਕਾ ਰਹਿ ਗਿਆ, ਉੱਥੇ ਹੀ ਕੋਰਟ ਰੂਮ ’ਚ ਮੌਜੂਦ ਸਾਰਾ ਸਟਾਫ਼ ਹੱਕਾ-ਬੱਕਾ ਰਹਿ ਗਿਆ। ਕੈਦੀ ਦੀ ਅਪੀਲ ’ਤੇ ਜੱਜ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਹਨ।