Home ਪੰਜਾਬ ਕਬੱਡੀ ਖਿਡਾਰੀ ਦੀ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰੀ ਨਾ ਹੋਣ ’ਤੇ ਲੋਕਾਂ ਨੇ ਲਾਇਆ ਧਰਨਾ

ਕਬੱਡੀ ਖਿਡਾਰੀ ਦੀ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰੀ ਨਾ ਹੋਣ ’ਤੇ ਲੋਕਾਂ ਨੇ ਲਾਇਆ ਧਰਨਾ

0
ਕਬੱਡੀ ਖਿਡਾਰੀ ਦੀ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰੀ ਨਾ ਹੋਣ ’ਤੇ ਲੋਕਾਂ ਨੇ ਲਾਇਆ ਧਰਨਾ

ਸਮਰਾਲਾ, 1 ਅਪ੍ਰੈਲ, ਹ.ਬ. : ਪਿੰਡ ਵਿਚ ਦਲਿਤ ਬੱਚੀ ਨਾਲ ਰੇਪ ਕਰਨ ਵਾਲੇ ਮੁਲਜ਼ਮ ਕਬੱਡੀ ਖਿਡਾਰੀ ਦੀ ਗ੍ਰਿਫਤਾਰੀ ਨਾ ਹੋਣ ’ਤੇ ਲੋਕਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਖੰਨਾ ਵਿਚ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਜਦ ਕਿ ਹੁਣ ਸਮਰਾਲਾ ਪੁਲਿਸ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ। ਬਹੁਜਨ ਸਮਾਜ ਪਾਰਟੀ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਲੋਕਾਂ ਦੇ ਨਾਲ ਪੁਲਿਸ ਥਾਣੇ ਦੇ ਬਾਹਰ ਸੜਕ ’ਤੇ ਜਾਮ ਲਾ ਕੇ ਟਰੈਫਿਕ ਬੰਦ ਕਰ ਦਿੱਤੀ।
ਡੀਐਸਪੀ ਅਤੇ ਸਮਰਾਲਾ ਪੁਲਿਸ ਥਾਣੇ ਦੇ ਕੋਲ ਰੋਸ ਪ੍ਰਦਰਸ਼ਨ ਕਰਕੇ ਪੁਲਿਸ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਦਾ ਗੁੱਸਾ ਵਧਦਾ ਦੇਖ ਐਸਐਚਓ ਕੁਲਜਿੰਦਰ ਸਿੰਘ ਨੇ ਮੁਲਜ਼ਮ ਨੂੰ ਤਿੰਨ ਅਪ੍ਰੈਲ ਤੱਕ ਕਾਬੂ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਲੋਕ ਸ਼ਾਂਤ ਹੋਏ। ਬੀਐਸਪੀ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਮੰਡਿਆਲਾ ਨੇ ਦੱÎਸਿਆ ਕਿ ਦੋ ਅਤੇ ਤਿੰਨ ਮਾਰਚ ਦੀ ਰਾਤ ਨੂੰ ਟੋਡਰਪੁਰ ਦੇ ਹੀ ਵਿਅਕਤੀ ਨੇ 13 ਸਾਲਾ ਲੜਕੀ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ।
ਪਰਵਾਰ ਨੂੰ ਪਤਾ ਚਲਣ ’ਤੇ ਉਨ੍ਹਾ ਨੇ ਪੁਲਿਸ ਕੋਲ ਮਾਮਲਾ ਚੁੱਕਿਆ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ।
ਮੰਡਿਆਲਾ ਨੇ ਕਿਹਾ ਕਿ ਪੁਲਿਸ ਮੁਲਜ਼ਮ ਨੂੰ ਬਚਾਉਣ ਦੇ ਨਾਲ ਨਾਲ ਉਸ ਦੇ ਪਨਾਹਗਾਰਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਬਲਜਿੰਦਰ ਸਿੰਘ, ਬਹਾਦਰ ਸਿੰਘ, ਹੈਪੀ, ਗੋਲਡੀ ਅਤੇ ਕਾਮਰੇਡ ਭਜਨ ਸਿੰਘ ਸਮਰਾਲਾ ਆਦਿ ਸ਼ਾਮਲ ਸੀ।