Home ਤਾਜ਼ਾ ਖਬਰਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਦੀ ਹੱਤਿਆ ਦਾ ਮੁਲਜ਼ਮ ਗ੍ਰਿਫਤਾਰ

ਕਬੱਡੀ ਖਿਡਾਰੀ ਸੰਦੀਪ ਨੰਗਲ ਦੀ ਹੱਤਿਆ ਦਾ ਮੁਲਜ਼ਮ ਗ੍ਰਿਫਤਾਰ

0

ਪੁਲਿਸ ਨੇ ਸੁਰਜਨਜੀਤ ਚੱਠਾ ਨੂੰ ਫਲੈਟ ਤੋਂ ਕੀਤਾ ਕਾਬੂ
ਜਲੰਧਰ, 4 ਮਈ, ਹ.ਬ. : ਪੰਜਾਬ ਦੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਦੇ ਮੁਲਜ਼ਮ ਸੁਰਜਨਜੀਤ ਸਿੰਘ ਚੱਠਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੰਬੀਆ ਦੀ ਪਤਨੀ ਰੁਪਿੰਦਰ ਕੌਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਬਾਅ ’ਚ ਆਈ ਪੁਲਸ ਨੇ ਚੱਠਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ। ਰੁਪਿੰਦਰ ਕੌਰ ਯੂਕੇ ਅਤੇ ਕੈਨੇਡਾ ਤੋਂ ਲਗਾਤਾਰ ਲਾਈਵ ਹੋ ਕੇ ਦੋਸ਼ ਲਗਾ ਰਹੀ ਸੀ ਕਿ ਸੰਦੀਪ ਦੇ ਕਤਲ ਦੇ ਸਾਜ਼ਿਸ਼ਘਾੜੇ ਸੁਰਜਨਜੀਤ ਚੱਠਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਚੱਠਾ ਨੂੰ ਵੀਰਵਾਰ ਤੜਕੇ ਉਸ ਦੇ ਫਲੈਟ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਦੇਹਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਚੱਠਾ ਇਨ੍ਹੀਂ ਦਿਨੀਂ ਭਾਰਤ ਆਇਆ ਹੋਇਆ ਸੀ।

ਚੱਠਾ ਉਤਰੀ ਭਾਰਤ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਨ ਅਤੇ ਕੈਨੇਡੀਅਨ ਨਾਗਰਿਕ ਹਨ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨਜੀਤ ਸਿੰਘ ਚੱਠਾ ਨੇ ਲੰਬੇ ਸਮੇਂ ਤੋਂ ਕਬੱਡੀ ’ਤੇ ਦਬਦਬਾ ਬਣਾਈ ਰੱਖਿਆ।