
ਪਟਿਆਲਾ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਪਟਿਆਲਾ ਵਿਖੇ ਚੱਲ ਰਹੇ ਐਥਲੈਟਿਕਸ ਫ਼ੈਡਰੇਸ਼ਨ ਕੱਪ ‘ਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਖਿਡਾਰਨ ਕਮਲਪ੍ਰੀਤ ਕੌਰ ਨੇ ਨੈਸ਼ਨਲ ਰਿਕਾਰਡ ਤੋੜਦੇ ਹੋਏ ਓਲੰਪਿਕ ਲਈ ਕੁਆਲੀਫ਼ਾਈ ਕੀਤਾ। ਉਨ੍ਹਾਂ ਨੇ ਦਿੱਗਜ ਅਥਲੀਟ ਕ੍ਰਿਸ਼ਨਾ ਪੂਨੀਆ ਦਾ ਰਿਕਾਰਡ ਤੋੜਿਆ।
ਕ੍ਰਿਸ਼ਨ ਪੂਨੀਆ ਨੇ ਸਾਲ 2012 ‘ਚ 64.76 ਮੀਟਰ ਦੀ ਦੂਰੀ ‘ਤੇ ਡਿਸਕਸ ਸੁੱਟੀ ਸੀ। ਇਹ ਰਿਕਾਰਡ 9 ਸਾਲ ਤਕ ਕਾਇਮ ਰਿਹਾ ਅਤੇ ਆਖਰਕਾਰ ਕਮਲਪ੍ਰੀਤ ਕੌਰ ਨੇ ਇਸ ਨੂੰ ਤੋੜਿਆ। ਕਮਲਪ੍ਰੀਤ ਕੌਰ ਨੇ ਡਿਸਕਸ ਨੂੰ 65.06 ਮੀਟਰ ਦੀ ਦੂਰੀ ‘ਤੇ ਸੁੱਟਿਆ, ਜਦਕਿ ਓਲੰਪਿਕ ਕੁਆਲੀਫ਼ਿਕੇਸ਼ਨ ਦਾ ਮਾਨਕ ਰਿਕਾਰਡ 63.50 ਮੀਟਰ ਹੈ।
ਰੇਲਵੇ ਵੱਲੋਂ ਖੇਡਣ ਵਾਲੀ 25 ਸਾਲਾ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ‘ਚ ਇਹ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ।