Home ਭਾਰਤ ਕਮਲ ਹਸਨ ਦੀ ਪਾਰਟੀ ਦੇ ਖਜ਼ਾਨਚੀ ਦੇ ਘਰ ਈਡੀ ਦੀ ਰੇਡ, ਕਰੋੜਾਂ ਰੁਪਏ ਮਿਲੇ

ਕਮਲ ਹਸਨ ਦੀ ਪਾਰਟੀ ਦੇ ਖਜ਼ਾਨਚੀ ਦੇ ਘਰ ਈਡੀ ਦੀ ਰੇਡ, ਕਰੋੜਾਂ ਰੁਪਏ ਮਿਲੇ

0
ਕਮਲ ਹਸਨ ਦੀ ਪਾਰਟੀ ਦੇ ਖਜ਼ਾਨਚੀ ਦੇ ਘਰ ਈਡੀ ਦੀ ਰੇਡ, ਕਰੋੜਾਂ ਰੁਪਏ ਮਿਲੇ

ਚੇਨਈ, 18 ਮਾਰਚ, ਹ.ਬ. : ਤਮਿਲਨਾਡੂ ਵਿਚ ਈਡੀ ਨੇ ਬੁਧਵਾਰ ਨੂੰ ਕਮਲ ਹਸਨ ਦੀ ਪਾਰਟੀ ਮੱਕਲ ਨੀਧੀ ਮਈਅਮ ਦੇ ਖਜ਼ਾਨਚੀ ਏ ਚੰਦਰਸ਼ੇਖਰ ਸਣੇ ਕਈ ਵਿਰੋਧੀ ਨੇਤਾਵਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਚੰਦਰਸ਼ੇਖਰ ਦੇ ਘਰ ’ਤੇ ਛਾਪੇ ਵਿਚ ਅੱਠ ਕਰੋੜ ਰੁਪਏ ਨਕਦ ਮਿਲੇ ਹਨ। ਉਨ੍ਹਾਂ ਦੇ ਮਦੁਰੈ ਅਤੇ ਤਿਰੂਪੁਰ ਵਿਚ ਦਫਤਰਾਂ ’ਤੇ ਵੀ ਈਡੀ ਟੀਮ ਪਹੁੰਚੀ।
ਇਨਕਮ ਟੈਕਸ ਅਧਿਕਾਰੀਆਂ ਨੇ ਤਮਿਲਨਾਡੂ ਦੇ ਪੰਜ ਸ਼ਹਿਰਾਂ ਵਿਚ 20 ਟਿਕਾÎਣਿਆਂ ’ਤੇ ਛਾਪਿਆਂ ਵਿਚ 400 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦਾ ਪਤਾ ਚਲਿਆ। 11 ਮਾਰਚ ਤੋਂ ਤਮਿਲਨਾਡੂ ਦੇ ਕੋਇੰਬਟੂਰ, ਸੇਲਮ, ਵਿਰੁਧੁਨਗਰ ਅਤੇ ਥੇਨੀ ਵਿਚ ਕਾਰਵਾਈ ਕੀਤੀ ਗਈ।
ਤਲਾਸ਼ੀ ਦੌਰਾਨ ਖੇਤੀਬਾੜੀ ਸਮਾਨ ਦੀ ਖਰੀਦੋ ਫਰੋਖਤ ਦੀ ਆੜ ਵਿਚ ਵਿਭਿੰਨ ਸੰਸਥਾਵਾਂ ਦੇ ਜ਼ਰੀਏ 100 ਕਰੋੜ ਤੋਂ ਜ਼ਿਆਦਾ ਦੀ ਨਕਦੀ ਜਮ੍ਹਾ ਹੋਣ ਦੀ ਜਾਣਕਾਰੀ ਮਿਲੀ ।
ਇਸ ਤੋਂ ਇਲਾਵਾ ਵਿਦੇਸ਼ੀ ਸੰਸਥਾ ਤੋਂ ਡਿਬੈਂਚਰ ਦੇ ਜ਼ਰੀਏ ਪਰਸਨਲ ਖਾਤਿਆਂ ਵਿਚ 150 ਕਰੋੜ ਜਮ੍ਹਾ ਕਰਨ, ਮਸਾਲੇ ਅਯਾਤ ਦੇ ਜ਼ਰੀਏ 25 ਕਰੋੜ, ਚੇਨਈ ਅਤੇ ਹੋਰ ਸ਼ਹਿਰਾਂ ਵਿਚ ਸਰਕਲ ਰੇਟ ਤੋਂ ਘੱਟ ਕੀਮਤਾਂ ’ਤੇ ਸੰਪਤੀਆਂ ਖਰੀਦਣ ਦਾ ਵੀ ਖੁਲਾਸਾ ਹੋਇਆ। ਇਨ੍ਹਾਂ ਦਾ ਆਈਟੀ ਰਿਟਰਨ ਵਿਚ ਜ਼ਿਕਰ ਨਹੀਂ ਕੀਤਾ ਗਿਆ ਸੀ। ਛਾਪਿਆਂ ਵਿਚ 50 ਲੱਖ ਦੀ ਨਕਦੀ, ਤਿੰਨ ਕਰੋੜ ਰੁਪਏ ਦੀ ਜਵੈਲਰੀ, 25 ਤੋਂ ਜ਼ਿਆਦਾ ਲਗ਼ਜਰੀ ਕਾਰਾਂ ਜ਼ਬਤ ਕੀਤੀਆ ਗਈਆਂ ਹਨ।