ਕਮਾਈ ਦੇ ਮਾਮਲੇ ਵਿਚ ਮੁਕੇਸ਼ ਅੰਬਾਨੀ ਤੋਂ ਅੱਗੇ ਹਨ ਗੌਤਮ ਅਡਾਨੀ

ਮੁੰਬਈ, 31 ਮਾਰਚ, ਹ.ਬ. : ਜਦ ਵੀ ਭਾਰਤ ਦੇ ਰਈਸ ਕਾਰੋਬਾਰੀਆਂ ਦੀ ਗੱਲਾਂ ਹੁੰਦੀਆਂ ਹਨ ਤਾਂ ਜ਼ੁਬਾਨ ’ਤੇ ਸਭ ਤੋਂ ਪਹਿਲਾਂ ਅੰਬਾਨੀ ਅਤੇ ਅਡਾਨੀ ਦਾ ਹੀ ਨਾਂ ਆਉਂਦਾ ਹੈ। ਹੁਰੂਨ ਇੰਡੀਆ ਰਿਚ ਲਿਸਟ ਮੁਤਾਬਕ ਅਜੇ ਮੁਕੇਸ਼ ਅੰਬਾਨੀ ਦੀ ਨੈਟਵਰਥ 6.05 ਲੱਖ ਕਰੋੜ ਰੁਪਏ ਹੈ ਜਦ ਕਿ ਅਡਾਣੀ ਦੀ 2.34 ਲੱਖ ਕਰੋੜ ਰੁਪਏ ਦੇ ਆਸ ਪਾਸ ਹੈ। ਹਾਲ ਹੀ ਵਿਚ ਅਡਾਨੀ ਗਰੁੱਪ ਦੀ ਕੰਪਨੀਆਂ ਦੀ ਚੰਗੀ ਗਰੋਥ ਦੇ ਚਲਦਿਆਂ ਗਰੁੱਪ ਦੀ ਨੈਟਵਰਥ ਜੁਲਾਈ 2020 ਅਤੇ ਮਾਰਚ 2021 ਦੇ ਵਿਚਾਲੇ ਕਰੀਬ 67 ਫੀਸਦੀ ਵਧੀ ਹੈ । ਜਦ ਕਿ ਇਸੇ ਦੌਰਾਨ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ 8 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਦੇਸ਼ ਵਿਚ 2014 ਵਿਚ ਸਰਕਾਰ ਬਦਲਣ ਅਤੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਕੰਪਨੀਆਂ ਦੇ ਕਾਰੋਬਾਰ ਵਿਚ ਚੰਗੀ ਗਰੋਥ ਦਰਜ ਕੀਤੀ ਗਈ। ਅੰਕੜੇ ਦੱਸਦੇ ਹਨ ਕਿ 2014-2019 ਦੌਰਾਨ ਮੁਕੇਸ਼ ਅੰਬਾਨੀ ਦੀ ਨੈਟਵਰਥ ਵਿਚ 130.58 ਫੀਸਦੀ ਜਦ ਕਿ ਇਸੇ ਦੌਰਾਨ ਗੌਤਮ ਅਡਾਨੀ ਦੀ ਨੈਟਵਰਥ ਵਿਚ 114.77 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ। ਹਾਲਾਂਕਿ 2016 ਵਿਚ ਰਿਲਾਇੰਸ ਜਿਓ ਦੀ ਲਾਂਚਿੰਗ ਮੁਕੇਸ਼ ਅੰਬਾਨੀ ਦੀ ਨੈਟਵਰਥ ਵਿਚ ਗਰੋਥ ਦਾ ਮੁੱਖ ਕਾਰਨ ਰਿਹਾ।
ਮੋਦੀ ਸਰਕਾਰ ਦਾ ਦੂਜਾ ਕਾਰਜਕਾਲ 2019 ਵਿਚ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਹੀ ਗੌਤਮ ਅਡਾਨੀ ਗਰੁੱਪ ਦੇ ਵਾਧੇ ਵਿਚ ਤੇਜ਼ੀ ਆਈ। 2019-21 ਦੇ ਵਿਚ ਅਡਾਨੀ ਗਰੁੱਪ ਦੀ ਨੈਟਵਰਥ ਵਿਚ 147.72ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਇਸ ਦੀ ਤੁਲਨਾ ਵਿਚ ਅੰਬਾਨੀ ਗਰੁੱਪ ਦੀ ਨੈਟਵਰਥ ਵਿਚ 59.15 ਪ੍ਰਤੀਸ਼ਤ ਦਾ ਵਾਧਾ ਹੋਇਆ। ਇਸ ਤਰ੍ਹਾਂ ਅੰਕੜੇ ਦੱਸਦੇ ਹਨ ਕਿ ਮੋਦੀ ਦੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਮੁਕੇਸ਼ ਅੰਬਾਨੀ ਦੀ ਨੈਟਵਰਥ 267ਪ੍ਰਤੀਸ਼ਤ ਅਤੇ ਗੌਤਮ ਅਡਾਨੀ ਦੀ ਨੈਟਵਰਥ ਵਿਚ 432ਪ੍ਰਤੀਸ਼ਤ ਦਾ ਵਾਧਾ ਹੋਇਆ। ਅਡਾਨੀ ਦੀ ਨੈਟਵਰਥ ਵਧਾਉਣ ਵਿਚ ਗਰੁੱਪ ਦੇ ਐਨਰਜੀ ਸੈਕਟਰ ਅਤੇ ਉਸ ਵਿਚ ਰਿਨਿਊਅਲ ਕੰਪਨੀ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ। ਬਿਜ਼ਨੈਸ ਦੇ ਨਜ਼ਰੀਏ ਨਾਲ ਸਰਕਾਰ ਦੀ ਕਈ ਪਾਲਿਸੀ ਅਡਾਨੀ ਗਰੁੱਪ ਦੇ ਅਨੁਕੂਲ ਰਹੀਆਂ ਹਨ।

Video Ad
Video Ad