ਵਿਦੇਸ਼ ਦੌਰੇ ਰੱਦ ਕਰਨ ਲਈ ਮਜਬੂਰ ਹੋਏ ਰਾਸ਼ਟਰਪਤੀ ਜੋਅ ਬਾਇਡਨ
ਵਾਸ਼ਿੰਗਟਨ, 17 ਮਈ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ‘ਅਮਰੀਕਾ’ ਇਨ੍ਹਾਂ ਦਿਨੀਂ ਕਰਜ਼ ਸੰਕਟ ਨਾਲ ਇੰਨੀ ਬੁਰੀ ਤਰ੍ਹਾਂ ਜੂਝ ਰਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਆਪਣਾ ਵਿਦੇਸ਼ ਦੌਰਾ ਤੱਕ ਰੱਦ ਕਰਨਾ ਪੈ ਗਿਆ। ਬਾਇਡਨ ਕਵਾਡ ਮੀਟਿੰਗ ਲਈ ਆਸਟਰੇਲੀਆ ਦੌਰੇ ’ਤੇ ਜਾਣ ਵਾਲੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਪੁਆ ਨਿਊ ਗਿਨੀ ਵੀ ਜਾਣਾ ਸੀ, ਪਰ ਉਨ੍ਹਾਂ ਨੂੰ ਆਪਣੇ ਦੋਵੇਂ ਹੀ ਦੌਰੇ ਰੱਦ ਕਰਨੇ ਪੈ ਗਏ। ਅਮਰੀਕੀ ਰਾਸ਼ਟਰਪਤੀ ਦਾ ਦੌਰਾ ਰੱਦ ਹੋਣ ਮਗਰੋਂ ਸਿਡਨੀ ’ਚ ਹੋਣ ਵਾਲਾ ਕਵਾਡ ਸੰਮੇਲਨ ਵੀ ਰੱਦ ਕਰ ਦਿੱਤਾ ਗਿਆ।