Home ਕਰੋਨਾ ਕਰੋਨਾ ਦੇ ਜਨਮ ਦਿਨ ਤੇ

ਕਰੋਨਾ ਦੇ ਜਨਮ ਦਿਨ ਤੇ

0
ਸੁਣਿਐ ਚੀਨ ਨੇ ਦਿਨ ਕੋਵਿਡ ਦੇ
ਜਨਮ ਦਾ ਲਿਆ ਮਨਾਅ ।
ਸਾਡੇ ਹਾਕਮਾਂ ਨੇ ਵੀ ਬਣਦਾ
ਹਿੱਸਾ ਦੇਣੈਂ ਹੁਣ ਪਾ  ।
ਕਈ ਰਾਜਾਂ ਦੀਆਂ ਸਰਕਾਰਾਂ ਨੇ ਵੀ
ਫ਼ਾਇਦਾ ਲਿਆ ਉਠਾਅ ।
ਐਪਰ ਕਈ ਕਰੋੜ ਰੁਲ਼ਦੂਆਂ ਵਰਗੇ
ਕਰੇ ਗਰੀਬ ਤਬਾਹ  ।
ਘਰਾਂ ‘ਚ ਡੱਕ ਕੇ ਮਨਮਰਜ਼ੀ ਦੇ
ਲਏ ਕਾਨੂੰਨ ਬਣਾਅ  ।
ਸਾਡੇ ਜਿਹੇ ਤਾਂ ਕਈ ਅਜੇ ਵੀ
ਟੱਲੀਆਂ ਰਹੇ ਖੜਕਾਅ ।
ਪਰ ਚੁੱਕ ਲੈਂਦੇ ਨੇ ਝੰਡਾ ਜਿੰਨਾ੍ਂ ਨੂੰ
ਹੁੰਦੀ ਨਹੀਂ ਪਰਵਾਹ  ।
ਹੌਲੀ ਹੌਲੀ ਲੱਭ ਲੈਂਦੇ ਨੇ ਉਹ
ਇਨਕਲਾਬ ਦਾ ਰਾਹ  ।
ਇੱਕ ਤੀਲੀ ਦੀ ਅੱਗ ਨੂੰ ਲੈਂਦੇ
ਭਾਂਬੜ ਵਾਂਗੂੰ ਮਚਾਅ  ।
ਬੰਬ ਬੰਦੂਕਾਂ ਰੋਕ ਨਾ ਸਕਦੀਆਂ
ਲੋਕ – ਹੜਾ੍ਂ ਦਾ ਰਾਹ  ।
ਇੱਕ ਦਿਨ ਲਹੂ ਸ਼ਹੀਦਾਂ ਦਾ ਕਈ
ਸੂਰਜ ਦੇਵੇ ਚੜਾ੍ਅ  ।
ਕਈ ਸੂਰਜ ਦੇਵੇ ਚੜਾ੍ਅ  ।
             ਮੂਲ ਚੰਦ ਸ਼ਰਮਾ ਅਤੇ
                ਰੁਲ਼ਦੂ ਬੱਕਰੀਆਂ ਵਾਲ਼ਾ .