Home ਕਰੋਨਾ ਕਰੋਨਾ : ਫਰਾਂਸ ਨੇ ਵੀ ਲਗਾਈ ਚੀਨ ’ਤੇ ਯਾਤਰਾ ਪਾਬੰਦੀਆਂ

ਕਰੋਨਾ : ਫਰਾਂਸ ਨੇ ਵੀ ਲਗਾਈ ਚੀਨ ’ਤੇ ਯਾਤਰਾ ਪਾਬੰਦੀਆਂ

0
ਕਰੋਨਾ : ਫਰਾਂਸ ਨੇ ਵੀ ਲਗਾਈ ਚੀਨ ’ਤੇ ਯਾਤਰਾ ਪਾਬੰਦੀਆਂ

ਨਵੀਂ ਦਿੱਲੀ, 31 ਦਸੰਬਰ, ਹ.ਬ. : ਚੀਨ ’ਚ ਕੋਰੋਨਾ ਦੀ ਵਿਗੜਦੀ ਸਥਿਤੀ ਦੇ ਵਿਚਕਾਰ ਹੁਣ ਫਰਾਂਸ ਨੇ ਵੀ ਚੀਨ ਤੋਂ ਆਉਣ ਵਾਲਿਆਂ ’ਤੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਸਮੇਤ ਸੱਤ ਤੋਂ ਵੱਧ ਦੇਸ਼ ਇਸ ਤਰ੍ਹਾਂ ਦੇ ਕਦਮ ਚੁੱਕੇ ਹਨ। ਹੁਣ ਚੀਨ ਤੋਂ ਫਰਾਂਸ ਆਉਣ ਵਾਲੇ ਯਾਤਰੀਆਂ ਨੂੰ ਨੈਗੇਟਿਵ ਕੋਵਿਡ ਰਿਪੋਰਟ ਦਿਖਾਉਣੀ ਪਵੇਗੀ। ਫਰਾਂਸ ਦੀ ਯਾਤਰਾ ਲਈ ਰਵਾਨਗੀ ਤੋਂ 48 ਘੰਟੇ ਪਹਿਲਾਂ ਯਾਤਰੀਆਂ ਲਈ ਕੋਵਿਡ ਨੈਗੇਟਿਵ ਰਿਪੋਰਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਫਰਾਂਸ ਦੇ ਸਿਹਤ ਅਤੇ ਟਰਾਂਸਪੋਰਟ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਚੀਨ ਤੋਂ ਸਿੱਧੇ ਜਾਂ ਦੂਜੇ ਦੇਸ਼ਾਂ ਦੇ ਰਸਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਦੇ ਯਾਤਰੀਆਂ ਨੂੰ ਆਪਣੇ ਨਾਲ ਕੋਵਿਡ ਟੈਸਟ ਰਿਪੋਰਟ ਲੈ ਕੇ ਆਉਣੀ ਹੋਵੇਗੀ ਅਤੇ ਮਾਸਕ ਪਹਿਨਣੇ ਹੋਣਗੇ। ਦਰਅਸਲ, ਚੀਨ ਤੋਂ ਇਟਲੀ ਪਹੁੰਚੇ ਦੋ ਜਹਾਜ਼ਾਂ ਵਿੱਚ 100 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਨੇ ਸਾਵਧਾਨੀ ਦੇ ਉਪਾਅ ਕਰਨੇ ਸ਼ੁਰੂ ਕਰ ਦਿੱਤੇ।