ਕਰੋਨੇ ਦਾ ਸਿਆਪਾ

ਹਾਏ ਕਰੋਨਾ-ਹਾਏ ਕਰੋਨਾ!
ਲੁੱਟੇ ਪੱਟੇ ਗਏ ਕਰੋਨਾ!
ਕੰਮ ਕਾਰ ਸਭ ਭਾਂਡੀ ਵੜ ਗਏ,
ਨੌਕਰੀਆਂ ਨੂੰ ਫ਼ਨੀਅਰ ਲੜ ਗਏ,
ਖਾਲੀ ਸਭ ਹੋ ਗਏ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-!
ਦੂਹਰੀਆਂ ਪਈਆਂ ਮਾਰਾਂ ਸਾਨੂੰ,
ਲੁੱਟ ਲਿਆ ਸਰਕਾਰਾਂ ਸਾਨੂੰ,
ਹਰ ਕੋਈ ਮਰ ਗਿਆ ਕਹੇ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-!
ਮਨ ਦੀਆਂ ਪੀੜਾਂ ਸਭ ਦੇ ਪੱਲੇ,
ਕਿਸੇ ਦੀ ਕੋਈ ਪੇਸ਼ ਨਾ ਚੱਲੇ,
ਹਰ ਬੰਦਾ ਦੁੱਖ ਸਹੇ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-!
ਮੋਦੀ ਪਹਿਲਾਂ ਪਾਏ ਪੁਆੜੇ,
ਨੋਟਬੰਦੀ ਨੇ ਸੂਲੀ ਚਾੜ੍ਹੇ,
ਬੈਠੇ ਹੀ ਨੰਗ ਹੋ ਗਏ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-
ਦੇਸ਼ ਨੂੰ ਪਿੱਛੇ ਲੈ ਗਈ ਨੀਤੀ,
ਜੀ.ਐੱਸ.ਟੀ. ਵੀ ਮਾੜੀ ਕੀਤੀ,
ਹੌਂਸਲੇ ਟੁੱਟੇ ਪਏ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-!
ਸੋਚ ਰਹੇ ਹਾਂ ਲੱਲੇ-ਭੱਬੇ,
ਸੋਚਿਆਂ ਵੀ ਕੋਈ ਰਾਹ ਨਾ ਲੱਭੇ,
ਸਾਰੇ ਸੋਚਣ ਡਹੇ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-!
ਜੋ ਪੱਲੇ ਸੀ ਖਾ ਚੁੱਕੇ ਹਾਂ,
ਖਾ ਕੇ ਸਭ ਮੁਕਾ ਚੁੱਕੇ ਹਾਂ,
ਭੁੱਖ ਅੰਗੜਾਈਆਂ ਲਏ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-!
ਬੱਚਿਆਂ ਦੀ ਵੀ ਗਈ ਪੜ੍ਹਾਈ,
ਪੱਲੇ ਰਹਿ ਗਈ ਹੁਣ ਤਨਹਾਈ,
ਕੀ ਕੋਈ ਕਿਸੇ ਨੂੰ ਕਹੇ ਕਰੋਨਾ,
ਲੁੱਟੇ ਪੱਟੇ ਗਏ ਕਰੋਨਾ-!
—000—
 -ਓਮਕਾਰ ਸੂਦ ਬਹੋਨਾ
ਮੋਬਾਈਲ-9654036080
Addres-
Omkar Sood Bahona
H.No-2467-68
Block-B
S.G.M. Nagar, Faridabad-121001
(Haryana)
Video Ad